‘ਬੈਂਡ ’ਤੇ ਖੇਤੀ ਕਰਨ ਨਾਲ ਹੁੰਦੀ ਹੈ ਦੁਗਣੀ ਕਮਾਈ ਅਤੇ ਪਾਣੀ ਦੀ ਬਚਤ’

02/12/2021 6:29:13 PM

ਫਿਰੋਜ਼ਪੁਰ (ਹਰਚਰਨ, ਬਿੱਟੂ) - ਕਣਕ ਝੋਨੇ ਦੀ ਖੇਤੀ ਨਾਲ ਸਾਨੂੰ ਵੱਖਰੇ-ਵੱਖਰੇ ਖੇਤਾਂ ਵਿਚ ਵੱਖਰੀ-ਵੱਖਰੀ ਫ਼ਸਲ ਬੀਜਣੀ ਚਾਹੀਦੀ ਹੈ ਤਾਂ ਜੋ ਫ਼ਸਲੀ ਚੱਕਰ ’ਚੋ ਨਿਕਲ ਕੇ ਕਿਸਾਨ ਆਪਣੀ ਅਮਦਣ ਵਿਚ ਵਾਧਾ ਕਰ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਹਰਦੇਵ ਸਿੰਘ ਨੇ ਕਿਸਾਨ ਗੁਰਪ੍ਰੀਤ ਸਿੰਘ ਦੇ ਖੇਤ ਵਿਚ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਬੈਡ ’ਤੇ ਬੀਜੀ 1 ਏਕੜ ਛੋਲਿਆਂ ਦੀ ਫ਼ਸਲ ਦਾ ਨਰਿਖਣ ਕਰਨ ਮੌਕੇ ਕੀਤਾ। ਇਸ ਮੌਕੇ ਇਨ੍ਹਾਂ ਨਾਲ ਰੇਸ਼ਮ ਸਿੰਘ ਸੰਧੂ ਬਲਾਕ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ, ਚਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਸ੍ਰੀ ਨਰੇਸ਼ ਸੈਣੀ ਖੇਤੀਬਾੜੀ ਇੰਸਪੈਕਟਰ ਸਰਕਲ ਝੋਕ ਹਰੀ ਹਰ, ਗੁਰਬਖ਼ਸ ਸਿੰਘ ਇੰਸਪੈਕਟਰ ਆਦਿ ਹਾਜ਼ਰ ਸਨ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਮਾਨਸਾ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ ਬੁਝਾਏ ਦੋ ਘਰਾਂ ਦੇ ਚਿਰਾਗ

ਸ: ਹਰਦੇਵ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਬੈਡ ’ਤੇ ਫ਼ਸਲ ਬੀਜਣ ਨਾਲ ਜਿਥੇ ਸਾਡੀ ਫ਼ਸਲ ਦੇ ਝਾੜ ਵਿਚ ਵਾਧਾ ਹੁੰਦਾ ਹੈ, ਉਥੇ ਪਾਣੀ ਦੀ ਵੀ ਬਚਤ ਹੁੰਦੀ ਹੈ। ਇਸ ਨਾਲ ਹੋਰ ਸਬਜ਼ੀਆਂ ਲਗਾ ਕੇ ਇਕ ਵੱਖਰੀ ਕਮਾਈ ਦਾ ਸਾਧਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਤਰ੍ਹਾ ਦੀ ਖੇਤੀ ਕਰਨ ਵਿਚ ਮੁਸ਼ਕਲ ਆਉਂਦੀ ਹੈ ਤਾਂ ਵਿਭਾਗ ਹਰ ਵਕਤ ਕਿਸਾਨਾਂ ਦੀ ਮਦਦ ਕਰਨ ਲਈ ਤਿਆਰ ਹੈ। 

ਪੜ੍ਹੋ ਇਹ ਵੀ ਖ਼ਬਰ - ਕਿਸਾਨ ਅੰਦੋਲਨ ’ਚ ਮਰੇ ਮੋਗਾ ਦੇ ਕਿਸਾਨ ਦਾ ਸਸਕਾਰ ਕਰਨ ਤੋਂ ਇਨਕਾਰ,ਪਰਿਵਾਰ ਨੇ ਰੱਖੀ ਇਹ ਸ਼ਰਤ

ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਪਤੀ ਦਾ ਕਾਰਾ: ਪਤਨੀ ਦੇ ਸਿਰ ’ਚ ਘੋਟਣਾ ਮਾਰ ਕੀਤਾ ਕਤਲ, ਪਿੱਛੋਂ ਖੁਰਦ-ਬੁਰਦ ਕੀਤੀ ਲਾਸ਼

ਇਸ ਦੌਰਾਨ ਇਨ੍ਹਾਂ ਨੇ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਛੋਲਿਆਂ ਦੀ ਫ਼ਸਲ ਦੀ ਸ਼ਲਾਂਘਾ ਕੀਤੀ ਅਤੇ ਹੋਰ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਖੇਤੀ ਕਰਨ ਦੀ ਅਪੀਲ ਕੀਤੀ। ਇਸ ਸਥਾਨ ’ਤੇ ਗੁਰਪ੍ਰੀਤ ਸਿੰਘ ਸੰਧੂ ,ਕਰਨਵੀਰ ਸਿੰਘ ਸੰਧੂ, ਗਗਨਬੀਰ ਸਿੰਘ, ਜਸਪਾਲ ਸਿੰਘ ਧਨੋਆ ਆਦਿ ਕਿਸਾਨ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ


rajwinder kaur

Content Editor

Related News