ਅੱਧੀ ਰਾਤ ਨੂੰ ਚੋਰਾਂ ਨੇ ਬੈਂਕ ਦੇ ਬਾਹਰ ਲੱਗੇ ਏ. ਟੀ. ਐੱਮ. ਨੂੰ ਲੁੱਟਣ ਦੀ ਕੀਤੀ ਕੋਸ਼ਿਸ਼

11/22/2022 1:32:26 PM

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਸਥਿਤ ਗੋਲੂ ਕਾ ਮੌੜ ਵਿਖੇ ਸਥਿਤ ਪੰਜਾਬ ਸਿੰਧ ਬੈਂਕ ਦੇ ਬਾਹਰ ਲੱਗੇ ਏ. ਟੀ. ਐੱਮ ਨੂੰ  ਚੋਰਾਂ ਵੱਲੋਂ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਨਕਾਮ ਕੀਤੀ ਗਈ। ਇਸ ਸੰਬੰਧੀ ਲੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਹਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 2.36 ’ਤੇ 2 ਅਣਪਛਾਤੇ ਚੋਰਾਂ ਨੇ ਬੈਂਕ ਦੇ ਬਾਹਰ ਲੱਗੀ ਏ. ਟੀ. ਐੱਮ. ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਜੋ ਪੂਰੀ ਤਰ੍ਹਾਂ ਨਾਕਾਮ ਰਹੀ। 

ਉਨ੍ਹਾਂ ਨੇ ਕਿਹਾ ਕਿ ਏ. ਟੀ. ਐੱਮ. ਮਸ਼ੀਨ ਵਿਚ 2 ਲੱਖ 11 ਹਜ਼ਾਰ 400 ਰੁਪਏ ਕੈਸ਼ ਪਏ ਸਨ ਜੋ ਕਿ ਬਿਲਕੁਲ ਸੁਰੱਖਿਅਤ ਹੈ। ਏ. ਟੀ. ਐੱਮ. ਮਸ਼ੀਨ ਅਤੇ ਅੰਦਰ ਲੱਗੇ ਏ. ਸੀ. ਦਾ ਕਾਫੀ ਨੁਕਸਾਨ ਹੋਇਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh