ਸਫੈਦ ਵਾਲ ਹੋ ਜਾਣਗੇ ਫਿਰ ਤੋਂ ਕਾਲੇ, ਅਪਣਾਓ ਇਹ ਆਸਾਨ ਤਰੀਕਾ

05/24/2017 12:07:00 PM

ਮੁੰਬਈ— ਅੱਜ-ਕੱਲ੍ਹ ਜ਼ਿਆਦਾਤਰ ਹਰ ਦੂਸਰੇ ਵਿਅਕਤੀ ਦੇ ਉਮਰ ਤੋਂ ਪਹਿਲਾਂ ਹੀ ਵਾਲ ਸਫੈਦ ਹੋ ਜਾਂਦੇ ਹਨ। ਇਸ ਨਾਲ ਵਿਅਕਤੀ ਆਪਣੀ ਉਮਰ ਤੋਂ ਪਹਿਲਾਂ ਹੀ ਬੁੱਢਾ ਲੱਗਣ ਲੱਗਦਾ ਹੈ ਅਤੇ ਆਪਣੇ ਸਫੈਦ ਵਾਲਾਂ ਨੂੰ ਲੁਕਾਉਣ ਲਈ ਡਾਈ ਜਾ ਕਲਰ ਦਾ ਇਸਤੇਮਾਲ ਕਰਦਾ ਹੈ। ਇਸ ਨਾਲ ਬਹੁਤ ਹੀ ਸਾਈਡ-ਇਫੈਕਟ ਹੁੰਦੇ ਹਨ ਅਤੇ ਕਈ ਲੋਕਾਂ ਨੂੰ ਤਾਂ ਇਸ ਨਾਲ ਐਲਰਜੀ ਵੀ ਹੋ ਜਾਂਦੀ ਹੈ। ਠੀਕ ਖਾਣ-ਪੀਣ ਨਾ ਹੋਣਾ, ਕਿਸੇ ਬੀਮਾਰੀ ਦੇ ਚਲਦੇ, ਸਰੀਰ ''ਚ ਵਿਟਾਮਿਨ-ਬੀ 12 ਦੀ ਕਮੀ, ਪ੍ਰਦੂਸ਼ਣ ਭਰੇ ਵਾਤਾਵਰਣ ਦੇ ਕਾਰਨ ਕਈ ਵਾਰ ਵਾਲ ਜਲਦੀ ਹੀ ਸਫੈਦ ਹੋਣ ਲੱਗ ਜਾਂਦੇ ਹਨ। ਅੱਜ ਅਸੀਂ ਤੁਹਾਡੇ ਲਈ ਅਜਿਹਾ ਤਰੀਕਾ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੇ ਵਾਲ ਕਾਲੇ ਹੋ ਜਾਣਗੇ। 
ਜ਼ਰੂਰੀ ਸਮੱਗਰੀ
- ਕਰੀ ਪੱਤੇ
- ਦਹੀਂ ਜਾਂ ਲੱਸੀ
ਬਣਾਉਣ ਅਤੇ ਲਗਾਉਣ ਦੀ ਵਿਧੀ
ਸਭ ਤੋਂ ਪਹਿਲਾਂ 20 ਕਰੀ ਪੱਤੇ ਲੈ ਕੇ ਚੰਗੀ ਤਰ੍ਹਾਂ ਧੋ ਲਓ। ਫਿਰ ਇਨ੍ਹਾਂ ਨੂੰ ਮਿਕਸੀ ''ਚ ਪਾ ਕੇ ਦਹੀਂ ਦੇ 4-5 ਚਮਚ ਪਾਓ ਅਤੇ ਦੋਵਾਂ ਨੂੰ ਬੀਟ ਕਰਕੇ ਇਕ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਪੈਕ ਦੀ ਤਰ੍ਹਾਂ ਆਪਣੇ ਵਾਲਾਂ ਦੀਆਂ ਜੜ੍ਹਾਂ ''ਚ ਲਗਾਓ। ਪਹਿਲਾਂ 5 ਮਿੰਟ ਤੱਕ ਮਸਾਜ ਕਰੋ। ਫਿਰ ਇਸ ਪੈਕ ਨੂੰ 20 ਤੋਂ 25 ਮਿੰਟਾਂ ਤੱਕ ਆਪਣੇ ਵਾਲਾਂ ''ਚ ਲਗਾ ਕੇ ਰੱਖੋ। ਇਸ ਤੋਂ ਬਾਅਦ ਵਾਲਾਂ ਨੂੰ ਧੋ ਲਓ। ਤੁਸੀਂ ਇਸ ਪੈਕ ਨੂੰ ਮਹੀਨੇ ''ਚ 2 ਵਾਰ ਲਗਾ ਸਕਦੇ ਹੋ। ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਹਮੇਸ਼ਾ ਲਈ ਕਾਲੇ ਹੋ ਜਾਣਗੇ।