ਯਾਤਰਾ ’ਤੇ ਗਏ ਪਰਿਵਾਰ ਦੀ ਕੁੜੀ ਨੂੰ ਵਰਗਲਾ ਕੇ ਫ਼ਰਾਰ

07/23/2021 3:29:34 PM

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਕਸਬੇ ਕੋਟਕਪੂਰਾ ਨਿਵਾਸੀ ਇੱਕ ਪਰਿਵਾਰ ਦੀ 15 ਸਾਲਾ ਕੁੜੀ ਨੂੰ ਛਤਰਪੁਰ ਮੱਧ ਪ੍ਰਦੇਸ਼ ਨਿਵਾਸੀ ਇੱਕ ਮੁੰਡੇ ਵੱਲੋਂ ਵਰਗਲਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਪੀੜਤ ਪਿਤਾ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇੱਕ ਧਾਰਮਿਕ ਸਥਾਨ ਦੀ ਯਾਤਰਾ ’ਤੇ ਗਏ ਸਨ ਅਤੇ ਉੱਥੇ ਆਸ਼ਰਮ ਵਿੱਚ ਠਹਿਰਣ ਦੀ ਸੂਰਤ ’ਚ ਉਸ ਦੀ ਕੁੜੀ ਨਾਲ ਵਿਜੈ ਕੁਮਾਰ ਪੁੱਤਰ ਸ਼ਿਵ ਕੁਮਾਰ ਤਿਵਾੜੀ ਵਾਸੀ ਮੁੰਡੇਰਾ ਲਾਗੇ ਛਤਰਪੁਰ ਮੱਧ ਪ੍ਰਦੇਸ਼ ਨੇ ਮੇਲ ਮਿਲਾਪ ਵਧਾ ਲਿਆ ਅਤੇ ਫ਼ਿਰ ਮੌਕਾ ਤਾੜ ਕੇ ਇਹ ਨੌਜਵਾਨ ਉਸਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ।

Shyna

This news is Content Editor Shyna