ਪਿੰਡ ਬੱਲਮਗੜ ਤੋਂ 6 ਟਰੈਕਟਰ-ਟਰਾਲੀਆਂ ’ਤੇ ਦਿੱਲੀ ਜਾਣ ਲਈ ਰਵਾਨਾ ਹੋਏ ਕਿਸਾਨ

01/23/2021 2:29:11 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਇਸ ਖੇਤਰ ਦੇ ਪਿੰਡ ਬੱਲਮਗੜ ਦੇ ਸਮੁੱਚੇ ਲੋਕ ਕਿਸਾਨੀ ਸੰਘਰਸ਼ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਤੇ ਜਿਸ ਦਿਨ ਦਾ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ, ਉਸ ਦਿਨ ਤੋਂ ਹੀ ਉਕਤ ਪਿੰਡ ਦੇ ਕਿਸਾਨਾਂ ਦੇ ਕਾਫਲੇ ਉਥੇ ਪੁੱਜੇ ਹੋਏ ਹਨ। ਪਿੰਡ ਵਾਸੀਆਂ ਵਿਚ ਪੂਰਾ ਜੋਸ਼ ਅਤੇ ਉਤਸ਼ਾਹ ਹੈ। ਅੱਜ ਫਿਰ ਬੱਲਮਗੜ ਪਿੰਡ ਤੋਂ 6 ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਕਿਸਾਨ ਦਿੱਲੀ ਜਾਣ ਲਈ ਰਵਾਨਾ ਹੋਏ ਹਨ। ਇਸ ਮੌਕੇ ਪਿੰਡ ਦੇ ਸਰਪੰਚ ਤੇ ਕਿਸਾਨ ਆਗੂ ਬੋਹੜ ਸਿੰਘ ਜਟਾਣਾ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਟਿਕਰੀ ਬਾਰਡਰ ’ਤੇ ਪਹਿਲਾਂ ਹੀ ਉਹਨਾਂ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਵਾਸ਼ਿੰਗ ਮਸ਼ੀਨਾਂ ਨਾਲ ਕੱਪੜੇ ਧੋਣ ਦੀ ਸੇਵਾ, ਤਰਪਾਲਾਂ ਵੰਡਣ ਦੀ ਸੇਵਾ ਅਤੇ ਬੂਟ-ਜੁਰਾਬਾਂ ਵੰਡਣ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਸਾਰੇ ਪਿੰਡਾਂ ਦੇ ਲੋਕਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਲਈ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ। 

Shyna

This news is Content Editor Shyna