ਜ਼ਿਆਦਾ ਮੀਂਹ ਪੈਣ ਨਾਲ ਨਰਮੇ ਦੀ ਫਸਲ ’ਚ ਪਾਣੀ ਖੜ੍ਹਨ ਕਰਕੇ ਹੋ ਸਕਦੈ ਨੁਕਸਾਨ

07/20/2020 3:36:44 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜੋ ਰੁੱਕ ਰੁੱਕ ਕੇ ਪਾ ਰਿਹਾ ਹੈ। ਹੋਲੀ-ਹੋਲੀ ਪੈ ਰਹੇ ਇਸ ਮੀਂਹ ਕਾਰਨ ਭਾਵੇਂ ਝੋਨਾ ਲਾਉਣ ਵਾਲੇ ਕਿਸਾਨ ਖੁਸ਼ੀ ਦੇ ਰੌਅ ਵਿਚ ਹਨ। ਪਰ ਦੂਜੇ ਪਾਸੇ ਜਿੰਨਾਂ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਨਰਮਾ ਬੀਜਿਆ ਹੋਇਆ ਹੈ, ਉਹ ਕਿਸਾਨ ਚਿੰਤਾ ਵਿਚ ਹਨ। ਦੱਸ ਦੇਈਏ ਕਿ ਜੇਕਰ ਮੀਂਹ ਜ਼ਿਆਦਾ ਪੈ ਗਿਆ ਤਾਂ ਨਰਮੇ ਦੀ ਫਸਲ ਦੇ ਖੇਤ ਵਿਚ ਪਾਣੀ ਪੜ੍ਹ ਜਾਵੇਗਾ, ਜਿਸ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ। 

ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’

ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਭਾਵੇਂ ਅਜੇ ਤੱਕ ਇਸ ਖੇਤਰ ਵਿਚ ਨਰਮੇ ਵਿਚ ਪਾਣੀ ਖੜ੍ਹਨ ਨਾਲ ਕਿਧਰੇ ਵੀ ਕੋਈ ਨੁਕਸਾਨ ਨਹੀ ਹੋਇਆ। ਪਰ ਜਿਸ ਤਰ੍ਹਾਂ ਮੌਸਮ ਅਜੇ ਸਾਫ ਨਹੀਂ ਹੋਇਆ, ਉਸ ਨੂੰ ਵੇਖ ਕੇ ਕਿਸਾਨਾਂ ਪਰਮਿੰਦਰ ਸਿੰਘ ਕੌੜਿਆਂਵਾਲੀ, ਕੇਵਲ ਸਿੰਘ ਭਾਗਸਰ ਤੇ ਸੁਖਪਾਲ ਸਿੰਘ ਰਾਮਗੜ ਚੂੰਘਾਂ ਦਾ ਕਹਿਣਾ ਹੈ ਕਿ ਨਰਮੇ ਵਿਚ ਪਾਣੀ ਖੜ੍ਹਨਾ ਕੋਈ ਬਹੁਤਾ ਚੰਗਾ ਨਹੀਂ। ਅਜਿਹਾ ਹੋਣ ’ਤੇ ਨੁਕਸਾਨ ਵਾਲੀ ਗੱਲ ਹੀ ਹੈ। 

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

ਮਿਲੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗੁਆਂਢੀ ਜ਼ਿਲੇ ਫਾਜ਼ਿਲਕਾ ਅਧੀਨ ਆਉਦੇ ਮੰਡੀ ਅਰਨੀਵਾਲਾ ਖੇਤਰ ਦੇ ਕੁਝ ਪਿੰਡਾਂ ਮੁਰਾਦਵਾਲਾ, ਬੁਰਜ ਹਨੂੰਮਾਨਗੜ, ਘੁੜਿਆਨਾ ਤੇ ਕੁਹਾੜਿਆਂ ਵਾਲੀ ਆਦਿ ਵਿਚ ਨਰਮੇ ਦੀ ਫਸਲ ਵਿਚ ਪਾਣੀ ਖੜ੍ਹਨ ਨਾਲ ਕਈ ਥਾਵਾਂ 'ਤੇ ਨਰਮੇ ਦੀ ਫਸਲ ਪ੍ਰਭਾਵਿਤ ਹੋ ਗਈ ਹੈ। 

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ


rajwinder kaur

Content Editor

Related News