ਪੈਰੋਲ ’ਤੇ ਆ ਕੇ ਰੂਪੋਸ਼ ਹੋਇਆ ਕੈਦੀ ਗ੍ਰਿਫ਼ਤਾਰ

07/29/2022 11:17:57 AM

ਫਰੀਦਕੋਟ(ਰਾਜਨ) : ਪੈਰੋਲ ’ਤੇ ਆ ਕੇ ਰੂਪੋਸ਼ ਹੋਏ ਇਕ ਕੈਦੀ ਗੁਰਜੀਵਨ ਸਿੰਘ ਉਰਫ਼ ਜੀਵਨ ਪੁੱਤਰ ਦਰਸ਼ਨ ਸਿੰਘ ਵਾਸੀ ਮਚਾਕੀ ਕਲਾਂ ਨੂੰ ਸਹਾਇਕ ਥਾਣੇਦਾਰ ਬੇਅੰਤ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ- ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਦੀ ਮੌਤ

ਜਾਣਕਾਰੀ ਅਨੁਸਾਰ ਗੁਰਜੀਵਨ ਸਿੰਘ ਮੁਕੱਦਮਾ ਨੰਬਰ 113 ਮਿਤੀ 28 ਨਵੰਬਰ 2017 ਜੋ ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਸਦਰ ਫ਼ਰੀਦਕੋਟ ਵਿਖੇ ਦਰਜ ਕੀਤਾ ਗਿਆ ਸੀ, ਜਿਸ ਵਿਚ 10 ਸਾਲ ਦੀ ਕੈਦ ਭੁਗਤ ਰਿਹਾ ਸੀ। ਇਹ ਕੈਦੀ 8 ਹਫ਼ਤੇ ਦੀ ਪੈਰੋਲ ’ਤੇ ਬਾਹਰ ਆਇਆ ਸੀ ਅਤੇ ਇਸ ਦੀ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿੱਚ ਵਾਪਸੀ 25 ਨਵੰਬਰ 2021 ਨੂੰ ਬਣਦੀ ਸੀ ਪਰ ਇਹ ਜੇਲ੍ਹ ਵਿਚ ਹਾਜ਼ਰ ਹੋਣ ਦੀ ਬਜਾਏ ਟਾਲਾ ਵੱਟ ਗਿਆ। ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਕੈਦੀ ਗੁਰਜੀਵਨ ਸਿੰਘ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ ਐਡੀਸ਼ਨਲ SHO ਨਰਿੰਦਰ ਸਿੰਘ ਗ੍ਰਿਫ਼ਤਾਰ, ਲੁਧਿਆਣਾ ਬਲਾਸਟ ਮਾਮਲੇ ਨਾਲ ਜੁੜੇ ਤਾਰ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ,ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News