ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਕਹਿ ਕੇ 1 ਲੱਖ ਦੀ ਫਿਰੌਤੀ ਮੰਗਣ ਵਾਲਾ ਕਾਬੂ

08/02/2022 4:45:04 PM

ਫਰੀਦਕੋਟ(ਰਾਜਨ) : ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੋਣ ਦਾ ਡਰਾਵਾ ਦੇ ਕੇ ਫਿਰੌਤੀ ਮੰਗਣ ਵਾਲੇ ਲਾਗਲੇ ਪਿੰਡ ਘੁਗਿਆਣਾ ਨਿਵਾਸੀ ਸੁਖਪ੍ਰੀਤ ਸਿੰਘ ਨੂੰ ਸਥਾਨਕ ਥਾਣਾ ਸਦਰ ਦੀ ਪੁਲਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 
ਸਥਾਨਕ ਥਾਣਾ ਸਦਰ ਵਿਖੇ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਘੁਗਿਆਣਾ ਨੇ ਕੀਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਜਦੋਂ ਉਸਨੇ ਸਵੇਰੇ ਉੱਠ ਕੇ ਖੇਤ ਜਾਣ ਲਈ ਟਰੈਕਟਰ ਸਟਾਰਟ ਕਰਨ ਲੱਗਾ ਤਾਂ ਟਰੈਕਟਰ ਦੀ ਸੀਟ ’ਤੇ ਇੱਕ ਹੱਥ ਲਿਖਤ ਕਾਗਜ਼ ਪਿਆ ਸੀ। ਜਿਸ ਵਿੱਚ ਲਾਰੈਂਸ ਗਰੁੱਪ ਦਾ ਮੈਂਬਰ ਕਹਿਕੇ 1 ਲੱਖ ਦੀ ਫਿਰੌਤੀ ਮੰਗੀ ਗਈ ਸੀ। ਫ਼ਿਰੌਤੀ ਨਾ ਦੇਣ ਦੀ ਸੂਰਤ ਵਿੱਚ ਉਸਦੇ ਲੜਕੇ ਜਸਕਰਨ ਸਿੰਘ ਨੂੰ ਜਾਨੋ ਮਾਰ ਦੇਣ ਦੀ ਧਮਕੀ ਦਿੱਤੀ ਹੋਈ ਸੀ। ਇਸ ਘਟਨਾ ’ਤੇ ਸ਼ਿਕਾਇਤ ਕਰਤਾ ਸਹਿਮ ਗਿਆ ਅਤੇ ਇਸ ਸਬੰਧੀ ਉਸਨੇ ਕਿਸੇ ਨਾਲ ਗੱਲ ਨਾ ਕੀਤੀ।

ਸ਼ਿਕਾਇਤ ਕਰਤਾ ਮੁਤਾਬਕ ਬੀਤੀ 25 ਜੁਲਾਈ ਨੂੰ ਮੁੜ ਘਰ ਦੇ ਗੇਟ ਮੋਹਰੇ ਰੱਖਿਆ ਇੱਕ ਹੋਰ ਪੱਤਰ ਉਸਨੂੰ ਮਿਲਿਆ, ਜਿਸ ਵਿੱਚ 1 ਲੱਖ 20 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ 31 ਜੁਲਾਈ ਨੂੰ ਸ਼ਾਮ 6 ਵਜੇ ਦੇ ਕਰੀਬ ਇੱਕ ਹਿੰਦੀ ਵਿੱਚ ਲਿਖਿਆ ਪੱਤਰ ਉਸਨੂੰ ਫਿਰ ਮਿਲਿਆ, ਜਿਸ ਵਿੱਚ ਵੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਪੈਸਿਆ ਨੂੰ ਪਿੰਡ ਦੇ ਵਸਨੀਕ ਕਰਨਾ ਪੁੱਤਰ ਬੱਘੜ ਸਿੰਘ ਦੀ ਬੇਰੀ ਹੇਠਾਂ ਬਣੀ ਮਟੀ ਕੋਲ ਪਈਆਂ ਇੱਟਾਂ ਥੱਲੇ ਰੱਖਣ ਲਈ ਕਿਹਾ ਗਿਆ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਕਿ ਜਦੋਂ ਉਸਨੇ ਨਿਗਾ ਰੱਖੀ ਤਾਂ ਪਿੰਡ ਦਾ ਸੁਖਪ੍ਰੀਤ ਸਿੰਘ ਮਟੀ ਕੋਲ ਪਈਆਂ ਇੱਟਾਂ ਕੋਲ ਘੁੰਮਦਾ ਪਾਇਆ ਗਿਆ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News