ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ
Tuesday, Dec 09, 2025 - 06:39 PM (IST)
ਫਰੀਦਕੋਟ (ਰਾਜਨ)-ਥਾਣਾ ਸਿਟੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਜਦੋਂ ਪੁਲਸ ਪਾਰਟੀ ਸਥਾਨਕ ਲਾਲ ਕੋਠੀ ਦੀ ਬੈਕਸਾਈਡ ਬਣੇ ਸ਼ੈੱਡ ਕੋਲ ਪੁੱਜੀ ਤਾਂ ਪਿੱਪਲ ਦੇ ਦਰੱਖਤ ਨੇੜੇ ਇਕ ਮੋਨੇ ਨੌਜਵਾਨ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕਰ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 10 ਪੱਤੇ , ਕੁੱਲ 100 ਨਸ਼ੀਲੀਆਂ ਗੋਲੀਆਂ ’ਤੇ 110 ਰੁਪਏ ਜਾਮਾ ਤਲਾਸ਼ੀ ਦੌਰਾਨ ਬਰਾਮਦ ਹੋਏ। ਇਸ ਮਾਮਲੇ ਵਿਚ ਸਰਬਜੀਤ ਸਿੰਘ ਵਾਸੀ ਕੰਮੇਆਣਾ ਫਰੀਦਕੋਟ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ।
