ਮੁਕਤਸਰ ਸਾਹਿਬ ਵਿਖੇ ਪੁਲਸ ਵਲੋਂ ਦੋ ਵਿਅਕਤੀ 25 ਲੱਖ ਸਣੇ ਗ੍ਰਿਫਤਾਰ (ਵੀਡੀਓ)

01/19/2017 3:16:00 PM

ਸ਼੍ਰੀ ਮੁਕਤਸਰ ਸਾਹਿਬ— ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਸ ਅਤੇ ਚੋਣ ਕਮਿਸ਼ਨ ਵਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਦੌਰਾਨ ਪੰਜਾਬ ਪੁਲਸ ਅਤੇ ਫੋਜ ਵਲੋਂ ਥਾਂ-ਥਾਂ ''ਤੇ ਨਾਕੇ ਲਗਾਏ ਗਏ ਹਨ। ਪੁਲਸ ਅਤੇ ਫੋਜੀ ਜਵਾਨਾਂ ਵਲੋਂ ਮੁਕਤਸਰ ਸਾਹਿਬ ਦੇ ਪਿੰਡ ਆਲਮ ਵਾਲਾ ਵਿਖੇ ਕੀਤੀ ਗਈ ਨਾਕੇਬੰਦੀ ਦੌਰਾਨ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਸ ਵਲੋਂ ਚੈਕਿੰਗ ਲਈ ਇਕ ਗੱਡੀ ਨੂੰ ਰੋਕਿਆ ਗਿਆ ਜਿਸ ''ਚੋਂ 2 ਵਿਅਕਤੀਆਂ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਜਦੋਂ ਉਨ੍ਹਾਂ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ। ਪੁਲਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਆਪਣੀ ਹਿਰਾਸਤ ''ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।