ਪੇਸ਼ਗੀ ਦਿੱਤੀ ਰਕਮ ਮੰਗਣ ਗਏ ਕਿਸਾਨ ਦੀ ਲੋਹੇ ਦੀ ਰਾਡਾਂ ਨਾਲ ਕੁੱਟਮਾਰ

07/23/2021 6:14:25 PM

ਫ਼ਰੀਦਕੋਟ (ਰਾਜਨ): ਝੋਨਾ ਲਾਉਣ ਲਈ ਬੁੱਕ ਕੀਤੇ ਗਏ ਤਿੰਨ ਵਿਅਕਤੀਆਂ ਵੱਲੋਂ ਪਿੰਡ ਰੋੜੀ ਕਪੂਰਾ ਨਿਵਾਸੀ ਇੱਕ ਕਿਸਾਨ ਦੀ ਪੇਸ਼ਗੀ ਰਕਮ ਵਾਪਸ ਕਰਨ ਦੀ ਬਜਾਏ ਉਸ ਦੀ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ’ਚ ਜੇਰੇ ਇਲਾਜ ਮਲਕੀਤ ਸਿੰਘ (38) ਪੁੱਤਰ ਬਾਘ ਸਿੰਘ ਵਾਸੀ ਰੋੜੀ ਕਪੂਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਾਇਆ ਕਿ ਬਾਬੂ ਸਿੰਘ, ਗੋਪੀ ਸਿੰਘ ਅਤੇ ਪ੍ਰੀਤ ਸਿੰਘ ਵਾਸੀ ਰੋੜੀ ਕਪੂਰਾ ਨੂੰ ਉਸ ਨੇ ਝੋਨਾ ਲਾਉਣ ਲਈ 5000 ਰੁਪਏ ਪੇਸ਼ਗੀ ਦੇ ਕੇ ਬੁੱਕ ਕੀਤਾ ਸੀ ਪਰ ਇਨ੍ਹਾਂ ਨੇ ਉਸ ਦੇ ਖੇਤਾਂ ’ਚ ਝੋਨਾਂ ਨਹੀਂ ਲਾਇਆ। ਜਦ ਉਹ ਇਨ੍ਹਾਂ ਤੋਂ ਪੇਸ਼ਗੀ ਦਿੱਤੇ ਪੈਸੇ ਵਾਪਸ ਮੰਗਣ ਗਿਆ ਤਾਂ ਇਨ੍ਹਾਂ ਤਿੰਨਾਂ ਨੇ ਲੋਹੇ ਦੀਆਂ ਰਾਡਾਂ ਨਾਲ ਉਸਦੀ ਕੁੱਟਮਾਰ ਕੀਤੀ। ਇਸ ਘਟਨਾ ’ਤੇ ਉਕਤ ਤਿੰਨਾਂ ਖ਼ਿਲਾਫ਼ ਥਾਣਾ ਜੈਤੋ ਵਿਖੇ ਅਧੀਨ ਧਾਰਾ 325/323/341 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


Shyna

Content Editor

Related News