ਰੱਖੜੀ ਬੰਨਣ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਹਾਦਸਾ, ਸਕੂਟਰੀ ਦਰੱਖ਼ਤ ''ਚ ਵੱਜਣ ਕਾਰਨ ਦੋਵੇਂ ਗੰਭੀਰ ਜ਼ਖ਼ਮੀ

08/11/2022 4:49:32 PM

ਜੈਤੋ (ਜਿੰਦਲ) : ਰੱਖੜੀ ਮੌਕੇ ਸਾਰੀਆਂ ਭੈਣਾਂ ਅਤੇ ਭਰਾ ਇਕ-ਦੂਸਰੇ ਦੇ ਘਰ ਜਾ ਰਹੇ ਹਨ ਪਰ ਅੱਜ ਸਵੇਰੇ 8 ਵਜੇ ਦੇ ਕਰੀਬ ਜੈਤੋ ਵਿਖੇ ਪਤੀ-ਪਤਨੀ ਰੱਖੜੀ ਬਣਨ ਲਈ ਸਕੂਟਰੀ 'ਤੇ ਸਵਾਰ ਹੋ ਕੇ ਮੁਕਤਸਰ ਤੋਂ ਜੈਤੋ ਵੱਲ ਆ ਰਹੇ ਸਨ। ਪਿੰਡ ਰਾਮੇਆਣਾ ਅਤੇ ਰੋੜੀਕਪੂਰਾ ਦੇ ਵਿਚਕਾਰ ਉਨ੍ਹਾਂ ਦੀ ਸਕੂਟਰੀ ਅਚਾਨਕ ਸਲਿੱਪ ਕਰ ਗਈ ਅਤੇ ਇੱਕ ਦਰੱਖ਼ਤ ਨਾਲ ਜਾ ਟਕਰਾਈ। ਜਿਸ ਕਾਰਨ ਪਤੀ-ਪਤਨੀ ਦੋਵੇਂ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਕਾਂਗਰਸ ਹਾਈਕਮਾਨ ਵੱਲੋਂ ਇਸ਼ਰਪ੍ਰੀਤ ਸਿੰਘ ਨੂੰ ਬਣਾਇਆ ਗਿਆ NSUI ਦੀ ਪੰਜਾਬ ਇਕਾਈ ਦਾ ਪ੍ਰਧਾਨ

ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਬੂਲੈਸ ਦੇ ਪਾਇਲਟ ਮੀਤ ਸਿੰਘ ਮੀਤਾ ਤੁਰੰਤ ਹੀ ਨੌਜਵਾਨ ਸੋਸਾਇਟੀ ਦੀ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਘਟਨਾ ਸਥਾਨ 'ਤੇ ਗੰਭੀਰ ਜ਼ਖ਼ਮੀ ਹਾਲਤ 'ਚ ਪਏ ਪਤੀ ਪਤਨੀ, ਅੰਮੀ ਚੰਦ (50 ) ਪੁੱਤਰ ਬਨਵਾਰੀ ਲਾਲ ਅਤੇ ਉਸਦੀ ਪਤਨੀ ਸਰੋਜ ਰਾਣੀ (45 ਸਾਲ) ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਚੁੱਕ ਕੇ ਸਿਵਿਲ ਹਸਪਤਾਲ਼ ਜੈਤੋ ਵਿਖੇ ਲਿਆਂਦਾ ਗਿਆ। ਹਸਪਤਾਲ ਵਿਚ ਐਮਰਜੈਂਸੀ ਡਾਕਟਰ ਨਾ ਹੋਣ ਕਾਰਨ ਹਸਪਤਾਲ 'ਚ ਮੌਜੂਦ ਨਰਸਿੰਗ ਸਟਾਫ਼ ਵੱਲੋਂ ਦੋਵਾਂ ਨੂੰ ਪਹਿਲੀ ਸਹਾਇਤਾ ਮੁੱਹਈਆ ਕਰਵਾਉਣ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News