ਮੋਬਾਇਲ ਬੈਟਰੀ ਫੱਟ ਜਾਣ ਕਾਰਨ ਦੁਕਾਨ ''ਚ ਲੱਗੀ ਅੱਗ, ਹੋਇਆ ਲੱਖਾਂ ਰੁਪਏ ਦਾ ਨੁਕਸਾਨ

08/18/2022 2:26:29 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਸ੍ਰੀ ਮੁਕਤਸਰ ਸਾਹਿਬ ਵਿਖੇ ਮੋਬਾਇਲ ਰਿਪੇਅਰ ਅਤੇ ਅਸੈਸਰੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਜ਼ਿਲ਼੍ਹੇ ਦੀ ਘਾਹ ਮੰਡੀ ਚੌਂਕ ਨੇੜੇ ਸਥਿਤ ਮੋਬਾਇਲ ਰਿਪੇਅਰ ਅਤੇ ਅਸੈਸਰੀ ਦੀ ਦੁਕਾਨ ਤੇ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਦੁਕਾਨ ਮਾਲਕ ਪਵਨ ਕੁਮਾਰ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਘਰ ਗਏ ਅਤੇ ਸਾਢੇ 10 ਵਜੇ ਉਨ੍ਹਾਂ ਨੂੰ ਗੁਆਂਢ 'ਚੋਂ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਤੋਂ ਧੂੰਆ ਨਿਕਲ ਰਿਹਾ ਹੈ। 

ਇਹ ਵੀ ਪੜ੍ਹੋ- ਸਾਬਕਾ ਮੰਤਰੀ ਆਸ਼ੂ ਦੀਆਂ ਮੁਸ਼ਕਿਲਾਂ 'ਚ ਹੋ ਸਕਦੈ ਵਾਧਾ, ਵਿਜੀਲੈਂਸ ਦੇ ਬੁਲਾਉਣ 'ਤੇ ਕਰੀਬੀ ਫ਼ਰਾਰ

ਜਾਣਕਾਰੀ ਮਿਲਣ 'ਤੇ ਜਦੋਂ ਉਸ ਨੇ ਦੁਕਾਨ ਜਾ ਕੇ ਦੇਖਿਆ ਤਾਂ ਦੁਕਾਨ ਅੰਦਰ ਅੱਗ ਲਗੀ ਹੋਈ ਸੀ ਅਤੇ ਸਾਰੀ ਮੋਬਾਇਲ ਅਸੈਸਰੀ ਦਾ ਸਾਮਾਨ ਨੁਕਸਾਨਿਆ ਜਾ ਚੁੱਕਾ ਸੀ। ਕਾਫ਼ੀ ਜਦੋਂ-ਜਹਿਦ ਤੋਂ ਬਾਅਦ ਆਸ-ਪਾਸ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਦੁਕਾਨ ਮਾਲਕ ਅਨੁਸਾਰ ਅੱਗ ਮੋਬਾਇਲ ਵਿਚ 'ਚ ਵਰਤੀ ਜਾਣ ਵਾਲੀ ਲੀਥੋਨ ਦੀ ਬੈਂਟਰੀ ਕਾਰਨ ਲੱਗੀ ਹੋ ਸਕਦੀ ਹੈ ਕਿਉਂਕਿ ਉਹ ਬਿਜਲੀ ਦਾ ਸਾਰਾ ਸਾਮਾਨ ਬੰਦ ਕਰਕੇ ਹੀ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਗ ਨਾਲ ਕਰੀਬ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News