ਪਿੰਡ ਬਾਦਲ ਦੇ ਕਿਸਾਨ ਮਜ਼ਦੂਰਾਂ ਵੱਲੋਂ 1 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁੱਖ ਹਾਈਵੇ ’ਤੇ ਚੱਕਾ ਜਾਮ ਕਰਨ ਦਾ ਐਲਾਨ

07/31/2022 4:50:58 PM

ਜਲਾਲਾਬਾਦ(ਨਿਖੰਜ ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 15 ਜੁਲਾਈ ਤੋਂ ਲਗਾਤਾਰ ਫਿਰੋਜ਼ਪੁਰ-ਫ਼ਾਜ਼ਿਲਕਾ ਰੋਡ ’ਤੇ ਪੈਂਦੇ ਪਿੰਡ ਮਾਹਮੂ ਜੋਇਆ ਦੇ ਟੋਲ ਪਲਾਜੇ ’ਤੇ ਧਰਨਾ ਨਿਰੰਤਰ ਜਾਰੀ ਹੈ। ਅੱਜ ਧਰਨੇ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ ਤੇ ਜੋਨ ਪ੍ਰਧਾਨ ਗੁਰਬਖਸ ਸਿੰਘ ਨੇ ਕਿਹਾ ਹੈ ਕੇ ਪਿੰਡ ਬਾਦਲ ਕੇ ’ਚ ਗ੍ਰਾਮ ਪੰਚਾਇਤ ਵੱਲੋਂ ਮਤਾ ਪਾਸ ਕਰ ਕੇ ਪਿੰਡ ਦੀ ਸ਼ਾਮਲਾਟ ਦੀ ਖਾਲੀ ਪਈ ਜਮੀਨ ’ਚ ਨਵੇਂ ਗੁਰਦੁਆਰਾ ਸਹਿਬ ਦੀ ਉਸਾਰੀ ਕਰ ਕੇ ਗੁਰੂ ਗ੍ਰੰਥ ਸਹਿਬ ਜੀ ਦਾ ਪਵਿੱਤਰ ਸਰੂਪ ਸ਼ਸ਼ੋਭਿਤ ਕੀਤਾ ਗਿਆ ਸੀ ਤੇ ਲਗਾਤਾਰ 4 ਅਖੰਡ ਪਾਠ ਦੀ ਲੜੀ ਵੀ ਚਲਾਈ ਗਈ ਸੀ ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਕੀਤਾ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ, ਪੰਜਾਬ ਸਰਕਾਰ ਨੂੰ ਕੀਤੀ ਅਪੀਲ

ਇਸ ਉਪਰੰਤ 2 ਮਹੀਨੇ ਬਾਅਦ ਪਿੰਡ ਦੇ ਇਕ ਜ਼ਮੀਦਾਰ ਜਿਸਦੀ ਪਿਛਲੇ 40 ਸਾਲ ਤੋਂ ਸ਼ਹਿਰ ’ਚ ਰਿਹਾਇਸ ਹੈ ਨੇ ਉਕਤ ਜ਼ਮੀਨ 'ਤੇ ਆਪਣਾ ਦਾਹਵਾ ਕਰਨਾ ਸ਼ੁਰੂ ਕੀਤਾ ਤੇ ਆਪਣੇ ਅਸਰ ਰਸੂਖ ਨਾਲ ਪਿੰਡ ਵਾਸੀਆਂ 'ਤੇ ਧਾਰਾ 295 ਅਧੀਨ ਥਾਣਾ ਅਮੀਰ ਖ਼ਾਸ਼ ’ਚ ਮੁਕੱਦਮਾ ਦਰਜ ਕਰਵਾ ਦਿੱਤਾ, ਜਿਸ ਦੀ ਕਾਰਵਾਈ ਜ਼ਿਲ੍ਹਾ ਫਾਜ਼ਿਲਕਾ ਦੇ ਕੋਲ ਚੱਲ ਰਹੀ ਹੈ । ਪੁਲਸ ਪ੍ਰਸ਼ਾਸ਼ਨ ਵੱਲੋਂ ਅਜੇ ਤੱਕ ਉਕਤ ਮੁਕੱਦਮਾ ਰੱਦ ਨਹੀਂ ਕੀਤਾ ਗਿਆ । ਜਿਸ ਦੇ ਰੋਸ ’ਚ ਇਨਸਾਫ਼ ਲੈਣ ਲਈ ਪਿੰਡ ਦੀਆਂ ਵਿਅਕਤੀਆਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ 12 ਤੋਂ 14 ਜੁਲਾਈ ਤੱਕ ਥਾਣਾ ਅਮੀਰ ਖ਼ਾਸ਼ ’ਚ ਧਰਨਾ ਦਿੱਤਾ ਗਿਆ ਸੀ ਤੇ 15 ਜੁਲਾਈ ਤੋਂ ਲਗਾਤਾਰ ਟੋਲ ਪਲਾਜਾ ਮਾਹਮੂ ਜੋਇਟਾ ’ਤੇ ਨਿਰੰਤਰ ਮੋਰਚਾ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸ਼ਨ ਵੱਲੋਂ ਸਿਆਸੀ ਦਬਾਅ ਹੇਠ ਪਿੰਡ ਵਾਸੀਆਂ ਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਹੈ । ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਇਕ ਮੀਟਿੰਗ ਕਰ ਕੇ ਪੁਲਸ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕੇ ਜੇਕਰ ਉਕਤ ਪਰਚਾ ਰੱਦ ਕਰ ਕੇ ਲੋਕਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ 1 ਅਗਸਤ ਨੂੰ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਸ ਪ੍ਰਸਾਸ਼ਨ ਦੀ ਹੋਵੇਗੀ ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News