ਜਾਅਲੀ ਵੀਜ਼ਾ ਤੇ ਟਿੱਕਟਾਂ ਦੇ ਕੇ 12 ਲੱਖ ਰੁਪਏ ਦੀ ਠੱਗੀ

03/11/2024 6:18:55 PM

ਫ਼ਰੀਦਕੋਟ (ਰਾਜਨ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਣ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਇਕ ਔਰਤ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਸੁਖਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਜੋਵਾਲਾ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕਰਕੇ ਦੋਸ਼ ਲਗਾਇਆ ਸੀ ਕਿ ਵਰਜਿੰਦਰ ਕੌਰ ਪਤਨੀ ਗੁਰਪਰਮ ਸਿੰਘ ਵਾਸੀ ਸੁਨੇਰ (ਫਿਰੋਜ਼ਪੁਰ) ਨੇ ਉਸਨੂੰ ਅਤੇ ਉਸਦੇ ਭਰਾ ਨੂੰ ਵਿਦੇਸ਼ ਭੇਜਣ ਲਈ 12 ਲੱਖ ਰੁਪਏ ਲੈ ਲਏ ਅਤੇ ਇਸ ਤੋਂ ਬਾਅਦ ਜਾਅਲੀ ਵੀਜ਼ਾ ਅਤੇ ਟਿਕਟਾਂ ਦੇ ਕੇ ਉਕਤ ਰਕਮ ਦੀ ਠੱਗੀ ਮਾਰੀ ਹੈ। ਇਨ੍ਹਾਂ ਦੋਸ਼ਾਂ ਦੀ ਜਾਂਚ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। 

Gurminder Singh

This news is Content Editor Gurminder Singh