ਐਕਸਾਈਜ਼ ਵਿਭਾਗ ਨੇ 2500 ਲੀਟਰ ਲਾਹਣ ਕੀਤੀ ਨਸ਼ਟ

10/04/2022 6:19:22 PM

ਮਲੋਟ (ਗੋਇਲ) : ਨਜਾਇਜ਼ ਸ਼ਰਾਬ ਬਣਾਉਣ ਵਾਲਿਆਂ ਦੇ ਖ਼ਿਲਾਫ ਐਕਸਾਈਜ਼ ਵਿਭਾਗ ਦੀ ਟੀਮ ਨੇ ਕੱਟਿਆ ਵਾਲੀ ਨਹਿਰਾਂ ਦੇ ਆਸ ਪਾਸ ਕਾਰਵਾਈ ਕਰਦੇ ਹੋਏ ਨਜਾਇਜ਼ ਤੌਰ ’ਤੇ ਕੱਢੀ ਜਾ ਰਹੀ ਲਾਹਣ (ਕੱਚੀ ਸ਼ਰਾਬ) ਨੂੰ ਬਰਾਮਦ ਕਰਦੇ ਹੋਏ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਕੱਟਿਆ ਵਾਲੀ ਨਹਿਰ ਦੇ ਆਸ ਪਾਸ ਉੱਗੇ ਸਰਕੰਡਿਆਂ ਵਿਚ ਸਰਚ ਕੀਤੀ ਤਾਂ ਇਸ ਦੌਰਾਨ 6 ਤਰਪਾਲਾਂ, ਲੋਹੇ ਦਾ ਡਰੰਮ ਅਤੇ 2500 ਲੀਟਰ ਲਾਹਣ (ਕੱਚੀ ਸ਼ਰਾਬ) ਬਰਾਮਦ ਕੀਤੀ ਗਈ। ਇਸ ਲਾਹਣ (ਕੱਚੀ ਸ਼ਰਾਬ) ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤੀ ਗਈ। ਇਸ ਦੌਰਾਨ ਏ. ਐੱਸ. ਆਈ ਕੰਵਲਜੀਤ ਸਿੰਘ, ਸੁਖਚੈਨ ਸਿੰਘ, ਪ੍ਰਗਟ ਸਿੰਘ, ਇੰਦਰਜੀਤ ਸਿੰਘ, ਸਤਪਾਲ ਆਦਿ ਹਾਜ਼ਰ ਸਨ।


Gurminder Singh

Content Editor

Related News