ਧੂੜੀਆ ਪਰਿਵਾਰ ਨੇ ਗਊਆਂ ਨੂੰ ਭੇਂਟ ਕੀਤੀ ਸਵਾਮਣੀ

04/14/2018 4:50:49 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ੍ਰੀ ਗਊਸ਼ਾਲਾ ਕਮੇਟੀ (ਰਜਿ:) ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਫੈਕਟਰੀ ਰੋਡ ਸਥਿਤ ਮਦਨ ਗੋਪਲ ਗਊਸ਼ਾਲਾ ਵਿਖੇ ਗਊਆਂ ਨੂੰ ਸਵਾਮਣੀ ਪ੍ਰਸ਼ਾਦ ਖਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਅੱਜ ਅਮਰਜੀਤ ਸੋਨੂੰ ਧੂੜੀਆ ਅਤੇ ਮੀਨੂੰ ਧੂੜੀਆ ਦੀ ਵਿਆਹ ਦੀ ਵਰ੍ਹੇਗੰਢ ਨੂੰ ਲੈ ਕੇ ਪਰਿਵਾਰ ਵੱਲੋਂ ਗਊਆਂ ਨੂੰ ਸਵਾਮਣੀ ਭੇਂਟ ਕਰਕੇ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਪਹਿਲਾ ਧੂੜੀਆ ਪਰਿਵਾਰਾਂ ਨੇ ਵਿਧੀ ਅਨੁਸਾਰ ਪੂਜਾ ਅਰਚਨਾ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਗਊਆਂ ਨੂੰ ਸਵਾਮਣੀ ਭੇਂਟ ਕਰਨ ਲਈ ਚਲਾਈ ਜਾ ਰਹੀ ਇਹ ਮਹਿੰਮ ਸੱਚਮੁੱਚ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਵਿਅਕਤੀ ਆਪ ਚਾਹੁੰਦੇ ਹੋਏ ਅਜਿਹਾ ਉਪਰਾਲਾ ਨਹੀਂ ਕਰ ਸਕਦਾ ਕਿ ਉਹ ਆਪਣੇ ਪੱਧਰ 'ਤੇ ਇਹ ਸਾਰਾ ਸਮਾਨ ਇਕੱਠਾ ਕਰਕੇ ਗਊਆਂ ਨੂੰ ਖਵਾ ਸਕੇ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਤਾ ਰਾਣੀ, ਕੁਨਾਲ ਧੂੜੀਆ, ਸੁਜਲ ਧੂੜੀਆ, ਮੁਸਕਾਨ, ਅਮਨ ਆਦਿ ਤੋਂ ਇਲਾਵਾ ਗਊਸ਼ਾਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ। 


Related News