ਨਗਰ ਕੌਂਸਲ ਦੀ ਪ੍ਰਧਾਨਗੀ ਦਾ ਰੇੜਕਾ ਖ਼ਤਮ ਕਰਨ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚੇ ਜੈਤੋ

04/14/2021 1:24:19 PM

ਜੈਤੋ (ਗੁਰਮੀਤਪਾਲ): ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਧੜੇਬੰਦੀ ਦੇ ਮਸਲੇ ਨੂੰ ਸੁਲਝਾਉਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਗਰ ਕੌਂਸਲ ਦਫਤਰ ਜੈਤੋ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਮੇਰੀ ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਸੰਬੰਧੀ ਕਾਂਗਰਸ ਦੇ ਜੇਤੂ ਨਗਰ ਕੌਂਸਲਰਾਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਲਗਾਈ ਗਈ ਸੀ। ਜਿਸ ਤਹਿਤ ਅੱਜ ਕਾਂਗਰਸ ਦੇ ਸਾਰੇ ਨਗਰ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਸਭ ਨੇ ਆਪਣੇ-ਆਪਣੇ ਪੱਖ ਰੱਖੇ । ਜਿਸ ਨੂੰ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ ਅਤੇ ਇੰਝ ਲੱਗ ਰਿਹਾ ਕਿ ਜਲਦ ਹੀ ਨਗਰ ਕੌਂਸਲ ਜੈਤੋ ਪ੍ਰਧਾਨਗੀ ਦਾ ਰੇੜਕਾ ਖ਼ਤਮ ਹੋਵੇਗਾ।


Shyna

Content Editor

Related News