ਪੁਲਸ ਮੁਖੀ ਦੀ ਅਗਵਾਈ 'ਚ ਟੀਮ ਨੇ ਕੀਤੀ ਜ਼ਿਲਾ ਸੁਧਾਰ ਘਰ ਦੀ ਅਚਨਚੇਤ ਚੈਕਿੰਗ

01/25/2020 5:00:54 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ, ਖੁਰਾਣਾ, ਸੁਖਪਾਲ): ਪੰਜਾਬ ਸਰਕਾਰ ਅਤੇ ਮਾਨਯੋਗ ਡੀ. ਜੀ. ਪੀ. ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੁਲਸ ਵੱਲੋਂ ਜ਼ਿਲਾ ਸੁਧਾਰ ਘਰ (ਜੇਲ) ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰ ਦੇ ਟਾਇਮ ਅਚਨਚੇਤ ਚੈਕਿੰਗ ਕੀਤੀ ਗਈ। ਇਸ ਪੁਲਸ ਟੀਮ ਦੀ ਅਗਵਾਈ ਰਾਜਬਚਨ ਸਿੰਘ ਸੰਧੂ ਐੱਸ. ਐੱਸ.ਪੀ. ਸ੍ਰੀ ਮੁਤਕਤਸਰ ਸਾਹਿਬ ਨੇ ਕੀਤੀ। ਇਨ੍ਹਾਂ ਤੋਂ ਇਲਾਵਾ ਗੁਰਮੇਲ ਸਿੰਘ ਐਸ.ਪੀ (ਡੀ), ਸ਼ਿਵਰਾਜ ਸਿੰਘ ਸੁਪਰਡੈਂਟ ਜੇਲ੍ਹ, ਤਲਵਿੰਦਰ ਸਿੰਘ ਡੀ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ , ਇੰਸਪੈਕਟਰ ਤਜਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਸਬ-ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਸਦਰ ਸ੍ਰੀ ਮੁਕਤਸਰ ਸਾਹਿਬ ਵੀ ਹਾਜ਼ਰ ਸਨ।

ਜਾਣਕਾਰੀ ਦਿੰਦਿਆਂ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਜਾਂਚ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਜੇਲਾਂ ਵਿਚ ਕੋਈ ਗੈਰ-ਕਾਨੂੰਨੀ ਗਤੀਵਿਧੀ ਨਾ ਚਲਦੀ ਹੋਵੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਕੈਦੀ ਅਤੇ ਹਵਲਾਤੀਆ ਤੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਜਿਵੇਂ ਨਸ਼ਾ ਜਾਂ ਮੋਬਾਇਲ ਫੋਨ ਜੇਲ 'ਚੋਂ ਬਰਾਮਦ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਵੱਲੋਂ ਸਮੇਂ-ਸਮੇਂ ਭਵਿੱਖ ਵਿਚ ਵੀ ਜਾਂਚ ਜਾਰੀ ਰਹੇਗੀ। ਉਨ੍ਹਾਂ ਜੇਲ ਦੇ ਪ੍ਰਸ਼ਾਸਨ ਨੂੰ ਇਸ ਸਬੰਧੀ ਸਖਤ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਲ 'ਚ ਕੈਦੀ ਅਤੇ ਹਵਲਾਤੀਆਂ ਨੂੰ ਮਿਲਣ ਲਈ ਆਉਣ ਵਾਲੇ ਪਰਿਵਾਰਕ ਮੈਂਬਰਾਂ 'ਤੇ ਪੂਰੀ ਚੌਕਸੀ ਰੱਖੀ ਜਾਵੇ।


Shyna

Content Editor

Related News