ਸਿਮਰਨਜੀਤ ਸਿੰਘ ਮਾਨ ਨੂੰ ਬੰਟੀ ਰੋਮਾਣਾ ਦੇ ਵੱਡੇ ਸਵਾਲ (ਵੀਡੀਓ)

07/19/2022 3:22:14 PM

ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਉਨ੍ਹਾਂ ਕੋਲੋਂ ਸਵਾਲ ਪੁੱਛੇ ਹਨ। ਇਸ ਬਾਰੇ ਗੱਲ ਕਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਦੇ ਦੌਰਾਨ ਸਿਮਰਨਜੀਤ ਮਾਨ ਦਾ ਵੱਖਰਾ ਸਟੈਂਡ ਸੀ, ਉਨ੍ਹਾਂ ਵੱਲੋਂ ਇਹ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਉਹ ਖਾਲਿਸਤਾਨੀ ਸਪੋਟਰ ਹਨ। ਉਹ ਇਸ ਦੇਸ਼ ਦੇ ਸੰਵਿਧਾਨ 'ਚ ਸਾਨੂੰ ਵਿਸ਼ਵਾਸ ਨਹੀਂ ਹੈ ਅਤੇ ਉਹ ਵੱਖਰਾ ਦੇਸ਼ ਚਾਹੁੰਦਾ ਹਾਂ। ਇਸ ਤੋਂ ਇਲਾਵਾ ਇਹ ਹਿੰਦੂ ਰਾਸ਼ਟਰ ਹੈ ਅਤੇ ਅਸੀਂ ਸਿੱਖਾਂ ਦਾ ਖਾਲਿਸਤਾਨ ਚਾਹੁੰਦੇ ਹਾਂ।

ਇਹ ਵੀ ਪੜ੍ਹੋ- ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਦੋ ਧਿਰਾਂ ਦੀ ਲੜਾਈ ਦੌਰਾਨ ਬਜ਼ੁਰਗ ਦੀ ਮੌਤ

ਇਸ 'ਤੇ ਸਵਾਲ ਕਰਦਿਆਂ ਰੋਮਾਣਾ ਨੇ ਕਿਹਾ ਕਿ ਤੁਸੀ ਇਹ ਸਪੱਸ਼ਟ ਕਰੋ ਕਿ ਤੁਹਾਡੀ ਸਟੈਂਡ ਕੀ ਹੈ? ਉਨ੍ਹਾਂ ਕਿਹਾ ਕਿ ਮਾਨ ਸਾਹਿਬ ਬੀਤੇ ਦਿਨੀਂ ਜਦੋਂ ਤੁਸੀਂ ਅਹੁਦੇ ਦੀ ਸਹੁੰ ਚੁੱਕੀ ਤਾਂ ਉਸ ਸਮੇਂ ਤੁਸੀ ਇਹ ਕਿਹਾ ਕਿ ਮੈਂ ਈਸ਼ਵਰ ਦੀ ਸਹੁੰ ਚੁੱਕੀ ਕਿ ਦੇਸ਼ ਦੇ ਸੰਵਿਧਾਨ ਪ੍ਰਤੀ ਸੱਚੀ ਨਿਸ਼ਟਾ ਰੱਖਾਂਗਾ। ਰੋਮਾਣਾ ਨੇ ਕਿਹਾ ਕਿ ਮਾਨ ਸਾਹਿਬ ਇਨ੍ਹਾਂ ਦੋ ਸਟੈਂਡਾਂ 'ਚ ਬਹੁਤ ਵੱਡਾ ਫ਼ਰਕ ਹੈ। ਤੁਸੀਂ ਸੰਗਰੂਰ ਦੇ ਲੋਕਾਂ ਨੂੰ ਕੁਝ ਹੋਰ ਕਿਹਾ ਸੀ ਅਤੇ ਕੱਲ੍ਹ ਸਹੁੰ ਚੁੱਕਣ ਵੇਲੇ ਕੁਝ ਹੋਰ ਕਹਿ ਰਹੇ ਸੀ। ਰੋਮਾਣਾ ਨੇ ਕਿਹਾ ਕਿ ਇਸ ਨਾਲ ਤੁਹਾਡਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ- ਗੋਲ-ਗੱਪਿਆਂ ਦੀ ਰੇਹੜੀ ’ਤੇ ਹੋਏ ਮਾਮੂਲੀ ਵਿਵਾਦ ਮਗਰੋਂ ਬਰਫ਼ ਵਾਲਾ ਸੂਆ ਮਾਰ ਕੀਤਾ ਨੌਜਵਾਨ ਦਾ ਕਤਲ

ਇਸ ਤੋਂ ਬਾਅਦ ਬੰਟੀ ਰੋਮਾਣਾ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕਿਸ ਉਮੀਦਵਾਰ ਨੂੰ ਸਮਰਥਨ ਦੇ ਰਹੀਆਂ ਹਨ। ਇਸ ਸਬੰਧ 'ਚ ਜਦੋਂ ਸਿਮਰਨਜੀਤ ਮਾਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਉਮੀਦਵਾਰਾਂ ਨੂੰ ਇਕ ਪੱਤਰ ਲਿਖਿਆ ਹੈ , ਜਿਸ ਵਿਚ ਪੰਜਾਬ ਦੇ ਮਸਲਿਆਂ ਬਾਰੇ ਗੱਲ ਕੀਤੀ ਗਈ ਸੀ ਅਤੇ ਮਾਨ ਵੱਲੋਂ ਉਨ੍ਹਾਂ ਮਸਲਿਆਂ 'ਤੇ ਦੋਵਾਂ ਉਮੀਦਵਾਰਾਂ ਤੋਂ ਜਵਾਬ ਮੰਗਿਆ ਗਿਆ ਸੀ। ਇਸ ਬਾਰੇ ਸਵਾਲ ਕਰਦਿਆਂ ਰੋਮਾਣਾ ਨੇ ਪੁੱਛਿਆ ਕਿ ਮਾਨ ਸਾਹਿਬ ਕੀ ਤੁਹਾਨੂੰ ਦੋਵਾਂ ਉਮੀਦਵਾਰਾਂ ਨੇ ਇਸ 'ਤੇ ਕੋਈ ਜਵਾਬ ਦਿੱਤਾ ਹੈ? ਜੇਕਰ ਜਵਾਬ ਆਇਆ ਹੈ ਤਾਂ ਉਸ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇ। ਇਸ ਤੋਂ ਇਲਾਵਾ ਰੋਮਾਣਾ ਨੇ ਸਿਮਰਨਜੀਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੇ ਕਿਸ ਉਮੀਦਵਾਰ ਦੇ ਹੱਕ 'ਚ ਫ਼ੈਸਲਾ ਕੀਤਾ ਹੈ? ਉਨ੍ਹਾਂ ਕਿਹਾ ਕਿ ਮਾਨ ਨੂੰ ਇਹ ਲੋਕਾਂ ਅੱਗੇ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਵੋਟ ਸਿਰਫ਼ ਤੁਹਾਡੀ ਅਮਾਨਤ ਨਹੀਂ ਹੈ ਸਗੋਂ ਸੰਗਰੂਰ ਦੇ ਲੋਕਾਂ ਦੀ ਵੀ ਹੈ ਜਿਨ੍ਹਾਂ ਨੇ ਤੁਹਾਨੂੰ ਪਾਰਲੀਮੈਂਟ 'ਚ ਭੇਜਿਆ ਹੈ । ਇਸ ਲਈ ਇਹ ਸਪੱਸ਼ਟ ਕੀਤਾ ਜਾਵੇ ਕਿ ਇਹ ਫ਼ੈਸਲਾ ਕਿਸ ਦੇ ਹੱਕ ਅਤੇ ਕਿਹੜੇ ਆਧਾਰ 'ਤੇ ਕੀਤਾ ਗਿਆ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News