ਬਹਿਬਲ ਕਲਾਂ ਇਨਸਾਫ਼ ਮੋਰਚੇ ਵਾਲਿਆਂ ਨੂੰ ਮਿਲੀ ਐਡਵੋਕੇਟ ਜਨਰਲ ਦੀ ਟੀਮ, ਦਿੱਤਾ ਇਹ ਭਰੋਸਾ

06/11/2022 1:12:24 PM

ਜੈਤੋ (ਗੁਰਮੀਤਪਾਲ) : ਪੰਜਾਬ ਸਰਕਾਰ ਵਲੋਂ ਬੇਅਦਬੀ ਅਤੇ ਬਹਿਬਲ ਕਾਂਡ ਨੂੰ ਲੈ ਕੇ ਗਠਿਤ ਕੀਤੀ ਟੀਮ ਅਤੇ ਐਡਵੋਕੇਟ ਜਰਨਲ ਅਨਮੋਲ ਰਤਨ ਸਿੰਘ ਦੀ ਬਣਾਈ ਪੰਜ ਮੈਂਬਰੀ ਟੀਮ ਵਿਚ ਐਡਵੋਕੇਟ ਸੰਤੋਖਵਿੰਦਰ ਸਿੰਘ ਨਾਭਾ, ਇਕਬਾਲ ਸਿੰਘ ਸੱਗੂ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ ਅਤੇ ਜਗਜੀਤ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਖ਼ਿਲਾਫ਼ ਮੋਰਚਾ ਵਾਲਿਆਂ ਕੋਲ ਤੀਸਰੀ ਵਾਰ ਪਹੁੰਚੇ। ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਅਦਾਲਤ ਵਿਚ ਚੱਲ ਰਹੇ ਕੇਸ ਸਬੰਧੀ ਤੁਹਾਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਵੇਗੀ। ਬਹਿਬਲ ਕਲਾਂ ਗੋਲ਼ੀ ਕਾਂਡ ਸਬੰਧੀ ਜੋ ਚਲਾਨ ਅਦਾਲਤ ਵਿਚ ਪੇਸ਼ ਕੀਤੇ ਗਏ ਸਨ, ਉਨ੍ਹਾਂ ਕੇਸਾਂ ਖ਼ਿਲਾਫ਼ ਮੁਲਜ਼ਮਾਂ ਵਲੋਂ 6 ਰਿੱਟਾਂ ਚਲ ਰਹੀਆਂ ਸਨ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਏ.ਜੀ. ਪੰਜਾਬ ਚਾਹੁੰਦੇ ਸਨ ਕਿ ਇਨ੍ਹਾਂ ਰਿੱਟਾਂ ਨੂੰ ਕਿਸੇ ਤੱਥਾਂ ਦੇ ਆਧਾਰ 'ਤੇ ਫ਼ੈਸਲਾ ਕਰਦਿਆਂ ਸਮਾਪਤ ਕੀਤਾ ਜਾਵੇ। 24 ਮਈ ਤੋਂ 31 ਮਈ ਤੱਕ ਲਗਾਤਰ ਬਹਿਸ ਚੱਲੀ ਅਤੇ ਜਿਸ ਦੀ 31 ਮਈ 2021 ਤੱਕ ਸੁਣਵਾਈ ਖ਼ਤਮ ਹੋ ਚੁੱਕੀ ਹੈ ਅਤੇ ਫ਼ੈਸਲਾ ਆਉਣਾ ਬਾਕੀ ਹੈ। ਕੋਰਟਾਂ ਵਿਚ ਛੁੱਟੀਆਂ ਚੱਲ ਰਹੀਆਂ ਹਨ। ਇਸ ਲਈ ਕੋਰਟ ਨੇ ਕੇਸ ਦਾ ਫ਼ੈਸਲਾ ਰਾਖਵਾਂ ਰੱਖ ਲਿਆ। ਪੰਜਾਬ ਸਰਕਾਰ ਵੱਲੋਂ ਬਹਿਬਲ ਇਨਸਾਫ਼ ਮੋਰਚੇ ਤੋਂ 3 ਮਹੀਨਿਆਂ ਦਾ ਸਮਾਂ ਮੰਗਿਆ ਸੀ।
 


Harnek Seechewal

Content Editor

Related News