ਦੋ ਟਰਾਲੀਆਂ ਸੜਕ ''ਚ ਧੱਸੀਆਂ, ਟਲਿਆ ਵੱਡਾ ਹਾਦਸਾ

08/17/2019 1:05:00 PM

ਜੈਤੋ (ਜਿੰਦਲ)—ਸਥਾਨਕ ਵਾਰਡ ਨੰਬਰ.15 ਪੀਰ ਥਾਣਾ ਬਸਤੀ ਦੇ ਲੋਕ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਅਣਗਹਿਲੀ ਤੋਂ ਬੇਹੱਦ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਸ ਬਸਤੀ ਨੂੰ ਪੂਰੀ ਤਰ੍ਹਾਂ ਅੱਖੋਂ ਔਹਲੇ ਕੀਤਾ ਹੋਇਆ ਹੈ। ਜਾਣਕਾਰੀ ਮੁਤਾਬਕ ਕਰੀਬ 4 ਮਹੀਨੇ ਪਹਿਲਾਂ ਇਸ ਬਸਤੀ 'ਚ ਸੀਵਰੇਜ ਦੀਆਂ ਪਾਈਪਾਂ ਵਿਛਾਈਆਂ ਗਈਆਂ ਸਨ ਪਰ ਪਾਈਪਾਂ ਵਿਛਾਉਣ ਤੋਂ ਬਾਅਦ ਖੱਡਿਆਂ ਤੇ ਥੋੜੀ ਮਿੱਟੀ ਪਾ ਕੇ ਉਸ ਨੂੰ ਭਰ ਕੇ ਹੀ ਛੱਡ ਦਿੱਤਾ ਗਿਆ ਸੀ। ਇਹ ਗਲੀਆਂ ਸੜਕਾਂ ਇੰਨੀਆਂ ਪੋਲੀਆਂ ਹੋ ਗਈਆਂ ਹਨ ਕਿ ਇੱਥੋਂ ਲੰਘਣ ਵਾਲੇ ਵਾਹਨ ਵੀ ਇਨ੍ਹਾਂ ਪੋਲੀਆਂ ਸੜਕਾਂ 'ਚ ਹੀ ਦੱਬ ਜਾਂਦੇ ਹਨ। ਇਸ ਤੋਂ ਇਲਾਵਾ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਸਬੰਧੀ ਵਾਰਡ ਨੰ-15 ਦੇ ਮਿਊਂਸੀਪਲ ਕਾਰਪੋਰੇਸ਼ਨ ਵਿੱਕੀ ਇਕ ਵਫਦ ਸਮੇਤ ਸੀਵਰੇਜ ਬੋਰਡ ਦੇ ਜੇ.ਈ.ਨੂੰ ਮਿਲੇ ਤਾਂ ਉਨ੍ਹਾਂ ਨੇ ਮਸਲਾ ਹਲ ਕਰਨ ਦੀ ਬਜਾਏ ਇਹ ਕਹਿ ਕੇ ਪਿੱਛਾ ਛੁਡਵਾ ਲਿਆ ਕੇ ਇਸ ਸਬੰਧੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ, ਐੱਸ.ਡੀ.ਓ. ਨੂੰ ਮਿਲੋ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਦੇ ਦਿਨਾਂ 'ਚ ਤਾਂ ਸਾਰੇ ਰਸਤੇ ਹੀ ਬੰਦ ਹੋ ਜਾਂਦੇ ਹਨ। ਪਾਣੀ ਦੇ ਛੱਪੜ ਬਣ ਜਾਂਦੇ ਹਨ। ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ ਪਰ ਪ੍ਰਸ਼ਾਸਨ ਬਿਲਕੁੱਲ ਖਾਮੋਸ਼ ਹੈ ਅਤੇ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। ਇਸ ਬਸਤੀ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਸੜਕਾਂ ਕਾਰਨ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਵੇਗਾ।

ਦੱਸ ਦੇਈਏ ਕਿ ਅੱਜ ਉਸ ਸਮੇਂ ਇਕ ਵੱਡਾ ਹਾਸਦਾ ਹੋਣੋ ਬੱਚ ਗਿਆ ਜਦੋਂ ਇਕ ਮਿੱਟੀ ਨਾਲ ਭਰਿਆ ਹੋਇਆ ਟਰੈਕਟਰ ਟਰਾਲੀ ਇੱਥੋ ਲੰਘ ਰਿਹਾ ਸੀ, ਟਰੈਕਟਰ ਦਾ ਐਕਸਲ ਟੁੱਟ ਗਿਆ ਅਤੇ ਟਰਾਲੀ ਸੜਕ 'ਚ ਧਸ ਗਈ। ਟਰੈਕਟਰ ਦਾ ਡਰਾਇਵਰ ਤਰਸੇਮ ਸਿੰਘ ਵਾਲ-ਵਾਲ ਬੱਚ ਗਿਆ। ਬਸਤੀ ਦੇ ਲੋਕਾਂ ਨੇ ਇਕ ਦਮ ਇਕੱਠੇ ਹੋ ਕੇ ਡਰਾਇਵਰ ਨੂੰ ਬਾਹਰ ਕੱਢਿਆ ਅਤੇ ਉਸ ਦੀ ਜਾਨ ਬਚਾਈ। ਲੋਕਾਂ ਨੇ ਇਕ ਟਰੈਕਟਰ ਟਰਾਲੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ। ਆਖਿਰ! ਇਸ ਟਰੈਕਟਰ ਟਰਾਲੀ ਨੂੰ ਬਾਹਰ ਕੱਢਣ ਲਈ ਇਕ ਹੋਰ ਟਰੈਕਟਰ ਟਰਾਲੀ ਨੂੰ ਲਿਆਂਦਾ ਗਿਆ ਪਰ ਫਿਰ ਵੀ ਧੱਸੀ ਹੋਈ ਟਰਾਲੀ ਨੂੰ ਬਾਹਰ ਨਾ ਕੱਢ ਸਕੇ। ਇਸ ਥਾਂ 'ਤੇ ਲੋਕਾਂ ਨੇ ਇਕੱਠੇ ਹੋ ਕੇ ਖੂਬ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀ। ਇਸ ਮੌਕੇ ਵਾਰਡ ਨੰ-15 ਦੇ ਕੌਂਸਲਰ ਵਿੱਕੀ ਕੁਮਾਰ ਅਤੇ ਵਾਰਡ ਦੇ ਪਤਵੰਤੇ ਜਗਦੀਸ਼ ਰਾਮ, ਰਾਧੇ ਸ਼ਿਆਮ, ਕਰਨੈਲ ਸਿੰਘ , ਮਨੀ ਕੁਮਾਰ ਅਦਿ ਤੋਂ ਇਲਾਵਾ ਹੋਰ ਵੀ ਵਾਰਡ ਦੇ ਲੋਕਾਂ ਮੌਜੂਦ ਸਨ।


Shyna

Content Editor

Related News