ਮਲੋਟ ''ਚ ਵੱਖ-ਵੱਖ ਮਾਮਲਿਆਂ ''ਚ ਪੁਲਸ ਨੇ ਹੈਰੋਇਨ ਸਮੇਤ ਕਾਬੂ ਕੀਤੇ 6 ਵਿਅਕਤੀ

09/18/2022 6:02:43 PM

ਮਲੋਟ (ਜੁਨੇਜਾ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਡਾ.ਸਚਿਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ.ਐਸ.ਪੀ. ਮਲੋਟ ਬਲਕਾਰ ਸਿੰਘ ਸੰਧੂ ਦੀਆਂ ਹਦਾਇਤਾਂ ਤੇ ਨਸ਼ੇ ਵਿਰੁੱਧ ਮੁਹਿੰਮ ਤਹਿਤ ਉਪ ਮੰਡਲ ਮਲੋਟ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ ਸਾਢੇ 86 ਗ੍ਰਾਮ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸਿਟੀ ਮਲੋਟ ਦੇ ਏ.ਐੱਸ.ਆਈ.ਬਾਘ ਚੰਦ ਦੀ ਅਗਵਾਈ ਹੇਠ ਪੁਲਸ ਟੀਮ ਨੇ ਗਸ਼ਤ ਦੌਰਾਨ ਸ਼ੇਖੂ ਰੋਡ ਤੇ ਇਕ ਕਾਲੋਨੀ ਨੇੜੇ 4 ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿਚ ਵੇਖਿਆ। ਇਹ ਨੌਜਵਾਨ ਇਕ ਲਿਫਾਫੇ ਨਾਲ ਛੇੜਛਾੜ ਕਰ ਰਹੇ ਸਨ ਅਤੇ ਪੁਲਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗੇ, ਜਿਸ ਦੌਰਾਨ ਪੁਲਸ ਟੀਮ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਨਾਭਾ 'ਚ ਵੱਡੀ ਵਾਰਦਾਤ, ਡਿਊਟੀ ਤੋਂ ਪਰਤ ਰਹੇ ਪੰਜਾਬ ਪੁਲਸ ਦੇ ਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਵੱਢ-ਟੁੱਕ

ਇਨ੍ਹਾਂ ਦੀ ਸ਼ਨਾਖਤ ਸ਼ਿਵਾ ਸ਼ਰਮਾ ਪੁੱਤਰ ਰਕੇਸ਼ ਸ਼ਰਮਾ ਵਾਸੀ ਵਿਕਾਸਪੁਰੀ ਨਵੀਂ ਦਿੱਲੀ, ਰੋਮੀ ਡਾਵਰ ਪੁੱਤਰ ਰਾਜ ਕੁਮਾਰ ਨੇੜੇ ਡੀ.ਏ.ਵੀ. ਕਾਲਜ ਕੈਂਪ ਮਲੋਟ, ਭੀਮ ਸੈਨ ਪੁੱਤਰ ਦੌਲਤ ਰਾਮ ਗਲੀ ਚੌਧਰੀਆਂ ਵਾਲੀ ਕੱਚੀ ਮੰਡੀ ਮਲੋਟ ਅਤੇ ਮਨੀ ਰੰਧਾਵਾ ਉਰਫ ਅਮਨ ਪੁੱਤਰ ਗੁਰਦੀਪ ਰੰਧਾਵਾ ਵਾਸੀ ਬੋਹੜ ਵਾਲੀ ਗਲੀ ਭੀਖੀ ਹਾਲ ਅਬਾਦ ਕਾਲਕਾ ਜੀ ਨਵੀਂ ਦਿੱਲੀ ਵਜੋਂ ਹੋਈ। ਪੁਲਸ ਵੱਲੋਂ ਤਲਾਸ਼ੀ ਲੈਣ 'ਤੇ ਉਕਤ ਵਿਅਕਤੀਆਂ ਕੋਲੋਂ 75 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਕਾਬੂ ਕੀਤੇ ਵਿਅਕਤੀਆਂ ਖ਼ਿਲਾਫ਼ ਸਿਟੀ ਥਾਣਾ ਮਲੋਟ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕਦਮਾਂ ਦਰਜ ਕਰ ਦਿੱਤਾ। ਇਕ ਹੋਰ ਮਾਮਲੇ ਵਿਚ ਸਿਟੀ ਮਲੋਟ ਦੇ ਏ.ਐਸ.ਆਈ.ਜੰਗੀਰ ਸਿੰਘ ਨੇ ਗਸ਼ਤ ਦੌਰਾਨ ਟੀ ਪੁਆਇੰਟ ਬਾਬਾ ਦੀਪ ਸਿੰਘ ਨਗਰ ਮਲੋਟ ਵਿਖੇ ਗੁਰਜੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਘੁਮਿਆਰਾ ਖੇੜਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸਦੇ ਵਿਰੁੱਧ ਸਿਟੀ ਮਲੋਟ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕਦਮਾਂ ਦਰਜ ਕਰ ਲਿਆ। ਇਸ ਤੋਂ ਇਲਾਵਾ ਕਬਰਵਾਲਾ ਦੀ ਪੁਲਸ ਦੇ ਏ.ਐਸ.ਆਈ.ਰਾਜਬੀਰ ਸਿੰਘ ਨੇ ਡੱਬਵਾਲੀ ਢਾਬ ਤੋਂ ਸ਼ਾਮ ਖੇੜਾ ਰਸਤੇ ਵਿਚ ਸਤਨਾਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਗੁਰੂਸਰ ਯੋਧਾ ਟਿੱਬਾ ਸ਼ਾਮ ਖੇੜਾ ਨੂੰ ਡੇਢ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto