ਘਰ ’ਚ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦੇਖਣ ਲਈ ਤੁਹਾਨੂੰ ਦੇਣੇ ਪੈਣਗੇ ਇੰਨੇ ਪੈਸੇ!

04/30/2021 10:59:22 AM

ਮੁੰਬਈ (ਬਿਊਰੋ)– ‘ਦਬੰਗ 3’ ਦੇ ਦੋ ਸਾਲਾਂ ਬਾਅਦ ਰਿਲੀਜ਼ ਹੋਣ ਜਾ ਰਹੀ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨਾਲ ਈਦ ਦਾ ਇਕ ਤੋਹਫ਼ਾ ਵੀ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਮਿਲਣ ਜਾ ਿਰਹਾ ਹੈ। ਦੇਸੀ ਓ. ਟੀ. ਟੀ. ਜ਼ੀ5 ਨੇ ਫ਼ੈਸਲਾ ਕੀਤਾ ਹੈ ਕਿ ਜੋ ਦਰਸ਼ਕ ਇਸ ਦੇ ਚੈਨਲ ਜ਼ੀ ਸਿਨੇਪਲੈਕਸ ’ਤੇ ‘ਰਾਧੇ’ ਨੂੰ ਦੇਖਣ ਲਈ ਭੁਗਤਾਨ ਕਰਨਗੇ, ਉਹ ਇਕ ਸਾਲ ਲਈ ਜ਼ੀ5 ’ਤੇ ਉਪਲੱਬਧ ਸਮੱਗਰੀ ਨੂੰ ਵੇਖਣ ਦੇ ਯੋਗ ਹੋਣਗੇ। ਓ. ਟੀ. ਟੀ. ਨੇ ਆਪਣੀ ਫ਼ਿਲਮ ਦੀ ਸਾਲਾਨਾ ਗਾਹਕੀ ਤੇ ਟਿਕਟ ਦੀ ਲਾਗਤ ਫ਼ਿਲਮ ‘ਰਾਧੇ’ ’ਚ ਜੋੜ ਕੇ ਇਕ ਕਾਂਬੋ ਆਫਰ ਪੇਸ਼ ਕੀਤਾ ਹੈ।

ਸਲਮਾਨ ਖ਼ਾਨ ਵੀ ‘ਰਾਧੇ’ ਬਾਰੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਦੱਸਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਲੋਕ ਫ਼ਿਲਮ ਦੇ ਟਰੇਲਰ ਨੂੰ ਬਹੁਤ ਦੇਖ ਰਹੇ ਹਨ ਤੇ ਇਸ ਦੀ ਕਾਫ਼ੀ ਚਰਚਾ ਵੀ ਹੋ ਰਹੀ ਹੈ। ਟਰੇਲਰ ’ਚ ਦਿਸ਼ਾ ਪਾਟਨੀ ਦੇ ਚਿਹਰੇ ’ਤੇ ਲੱਗੀ ਟੇਪ ’ਤੇ ਸਲਮਾਨ ਵਲੋਂ ਕਿੱਸ ਕਰਨਾ ਸੋਸ਼ਲ ਮੀਡੀਆ ਦਾ ਟਰੈਂਡਿੰਗ ਵਿਸ਼ਾ ਬਣਿਆ ਹੋਇਆ ਹੈ। ਫ਼ਿਲਮ ਦੇ ਸੰਗੀਤਕਾਰ ਦੇਵੀ ਸ਼੍ਰੀ ਪ੍ਰਸਾਦ ਦਾ ਗਾਣਾ ‘ਸੀਟੀ ਮਾਰ’ ਵੀ ਸਲਮਾਨ ਖ਼ਾਨ ਦੇ ਇਕ ਖਾਸ ਪ੍ਰਸ਼ੰਸਕ ਵਰਗ ਨੇ ਬਹੁਤ ਪਸੰਦ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਤੇ ਜਾਨੀ ਦੇ ਗੀਤ ‘ਫਿਲਹਾਲ’ ਨੇ ਪਾਈਆਂ ਧੁੰਮਾਂ, 100 ਕਰੋੜ ਤੋਂ ਵੱਧ ਹੋਏ ਵਿਊਜ਼

ਜ਼ਿਕਰਯੋਗ ਹੈ ਕਿ ਸਾਲ 2009 ’ਚ ਜਿਸ ਫ਼ਿਲਮ ‘ਵਾਂਟੇਡ’ ਨਾਲ ਈਦ ’ਤੇ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਦਾ ਜਸ਼ਨ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ‘ਰਾਧੇ’ ਇਸੇ ਫ਼ਿਲਮ ਦਾ ਅਣਅਧਿਕਾਰਤ ਸੀਕਵਲ ਹੈ। ਸਲਮਾਨ ਖ਼ਾਨ ਨੇ ਫ਼ਿਲਮ ‘ਵਾਂਟੇਡ’ ’ਚ ਅੰਡਰਕਵਰ ਕੌਪ ਰਾਧੇ ਦਾ ਕਿਰਦਾਰ ਨਿਭਾਇਆ ਸੀ ਤੇ ਉਹ ਇਸ ਫ਼ਿਲਮ ’ਚ ਵੀ ਉਹੀ ਰੋਲ ਕਰਨ ਜਾ ਰਹੇ ਹਨ। ‘ਰਾਧੇ’ ਇਕ ਹਾਈਬ੍ਰਿਡ ਰਿਲੀਜ਼ ’ਤੇ ਜਾਣ ਵਾਲੀ ਪਹਿਲੀ ਮੈਗਾਬਜਟ ਭਾਰਤੀ ਫ਼ਿਲਮ ਵੀ ਹੈ। ਜ਼ੀ5 ਪ੍ਰਬੰਧਨ ਨੂੰ ਇਸ ਤੋਂ ਉਂਝ ਹੀ ਡਾਊਨਲੋਡ ਮਿਲਣ ਦੀ ਉਮੀਦ ਹੈ, ਜਿਵੇਂ ਵਾਰਨਰ ਬ੍ਰਦਰਜ਼ ਨੂੰ ਆਪਣੀ ਫ਼ਿਲਮ 'ਗੌਡਜ਼ਿਲਾ ਵਰਸਿਜ਼ ਕੌਂਗ’ ਜਾਂ ਦੂਜੀਆਂ ਹਾਲੀਵੁੱਡ ਫ਼ਿਲਮਾਂ ਨੂੰ ਓ. ਟੀ. ਟੀ. ਐੱਚ ਬੀ. ਪਲੱਸ ਲਈ ਮਿਲੇ ਹਨ।

ਜ਼ੀ5 ਦੇ ਮੁੱਖ ਕਾਰੋਬਾਰੀ ਅਧਿਕਾਰੀ ਮਨੀਸ਼ ਕਾਲੜਾ ਦਾ ਕਹਿਣਾ ਹੈ, ‘ਜ਼ੀ5 ਨੇ ਦੇਸ਼ ’ਚ ਭਾਰਤੀ ਭਾਸ਼ਾਵਾਂ ਦੇ ਮਨੋਰੰਜਨ ਸਮੱਗਰੀ ’ਚ ਆਪਣਾ ਇਕ ਮਹੱਤਵਪੂਰਣ ਸਥਾਨ ਬਣਾਇਆ ਹੈ। ਹਿੰਦੀ, ਤਾਮਿਲ, ਤੇਲਗੂ, ਬੰਗਲਾ ਤੇ ਕੰਨੜ ਭਾਸ਼ਾਵਾਂ ਸਾਡੇ ਕੰਮ ਦੇ ਮੁੱਖ ਖੇਤਰ ਰਹੇ ਹਨ। ‘ਰਾਧੇ’ ਅਜੇ ਸ਼ੁਰੂਆਤ ਹੈ। ਇਸ ਸਾਲ ਅਸੀਂ ਓ. ਟੀ. ਟੀ. ’ਤੇ ਲਗਭਗ 50 ਵੱਡੀਆਂ ਤੇ ਨਵੀਆਂ ਫ਼ਿਲਮਾਂ ਰਿਲੀਜ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਉਹ ਜਿਹੜੇ ਜ਼ੀ5 ’ਤੇ ‘ਰਾਧੇ’ ਦੇਖਣ ਲਈ ਆਉਣਗੇ, ਉਨ੍ਹਾਂ ਨੂੰ ਇਹ ਸਾਰੀਆਂ ਫ਼ਿਲਮਾਂ ਤੇ ਲਗਭਗ 40 ਆਰੀਜਨਲ ਸੀਰੀਜ਼ ਨੂੰ ਇਸ ਕਾਂਬੋ ਪੈਕ ’ਚ ਇਕ ਤੋਹਫ਼ੇ ਦੇ ਰੂਪ ’ਚ ਦੇਖਣ ਦਾ ਮੌਕਾ ਮਿਲੇਗਾ। ਇਨ੍ਹਾਂ ਤੋਂ ਇਲਾਵਾ ਪਲੇਟਫਾਰਮ ’ਚ ਪਹਿਲਾਂ ਹੀ 12 ਭਾਸ਼ਾਵਾਂ ’ਚ ਲਗਭਗ ਸਵਾ ਲੱਖ ਘੰਟੇ ਦੀ ਸਮੱਗਰੀ ਮੌਜੂਦ ਹੈ।’

ਇਹ ਖ਼ਬਰ ਵੀ ਪੜ੍ਹੋ : ਉਤਰਾਖੰਡ ਦੇ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈ ਉਰਵਸ਼ੀ ਰੌਤੇਲਾ, 27 ਆਕਸੀਜਨ ਕੰਸਨਟ੍ਰੇਟਰਜ਼ ਕੀਤੇ ਦਾਨ

ਕਾਲੜਾ ਦੱਸਦੇ ਹਨ ਕਿ ਜਿਸ ਉਤਸ਼ਾਹ ਨਾਲ ਸਲਮਾਨ ਖ਼ਾਨ ਨੇ ਇਸ ਵਾਰ ਈਦ ਮਨਾਉਣ ਦੀ ਤਿਆਰੀ ਕੀਤੀ ਹੈ, ਜ਼ੀ5 ਨੇ ਪਹਿਲਾਂ ਹੀ ਪੂਰੀ ਤਿਆਰੀ ਕਰ ਲਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸ ਦੇ ਪ੍ਰਸ਼ੰਸਕ ਇਸ ਫ਼ਿਲਮ ਨੂੰ ਨਾ ਖੁੰਝਣ ਦੇਣ। ਕੰਪਨੀ ਨੇ ਇਸ ਦੇ ਤੋਹਫ਼ੇ ਦਾ ਨਾਮ ਖ਼ੁਦ ‘ਰਾਧੇ ਕਾਂਬੋ ਆਫਰ’ ਰੱਖਿਆ ਹੈ। ਕੰਪਨੀ ਦੁਆਰਾ ਜ਼ੀਪਲੈਕਸ ’ਤੇ ਫ਼ਿਲਮ ‘ਰਾਧੇ’ ਵੇਖਣ ਲਈ ਨਿਰਧਾਰਿਤ ਕੀਤੇ ਗਏ ਫੰਡਾਂ ਨਾਲ ਜ਼ੀ5 ਨੇ ਆਪਣੀ ਪਹਿਲਾਂ ਤੋਂ ਮੌਜੂਦ ਸਮੱਗਰੀ ਤੇ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਆਉਣ ਵਾਲੇ ਦਿਨਾਂ ’ਚ ਰਿਲੀਜ਼ ਕਰਨ ਲਈ ਇਕ ਕਾਂਬੋ ਆਫਰ ਦੀ ਪੇਸ਼ਕਸ਼ ਕੀਤੀ ਹੈ।

ਜਾਣਕਾਰੀ ਮੁਤਾਬਕ ਇਸ ਕਾਂਬੋ ਆਫਰ ਦੀ ਕੀਮਤ 499 ਰੁਪਏ ਰੱਖੀ ਗਈ ਹੈ। ਲੋਕ ਇਸ ਫ਼ਿਲਮ ਨੂੰ ਆਪਣੇ ਮੋਬਾਇਲ, ਲੈਪਟਾਪ ਜਾਂ ਸਮਾਰਟ ਟੀ. ਵੀ. ’ਤੇ ਡਾਊਨਲੋਡ ਕਰਕੇ ਦੇਖ ਸਕਦੇ ਹਨ। ਜ਼ੀ5 ’ਤੇ ਇਸ ਰਕਮ ਦਾ ਭੁਗਤਾਨ ਕਰਨ ਨਾਲ ਤੁਹਾਨੂੰ ਫ਼ਿਲਮ ‘ਰਾਧੇ’ ਦੇਖਣ ਦਾ ਮੌਕਾ ਤਾਂ ਮਿਲੇਗਾ ਹੀ, ਨਾਲ ਹੀ ਦਰਸ਼ਕਾਂ ਨੂੰ ਓ. ਟੀ. ਟੀ. ਦੀ ਇਕ ਸਾਲ ਦੀ ਗਾਹਕੀ ਵੀ ਮਿਲੇਗੀ।

ਨੋਟ– ਤੁਸੀਂ ‘ਰਾਧੇ’ ਫ਼ਿਲਮ ਦੇਖਣ ਲਈ ਇਸ ਰਾਸ਼ੀ ਦਾ ਭੁਗਤਾਨ ਕਰੋਗੇ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh