ਭਾਰਤ ਦੀ ਇਸ ਖੂਬਸੂਰਤ ਮਾਡਲ ਨੂੰ ਦੇਖ ਕੇ ਤੁਸੀਂ ਵੀ ਹੋਵੋਗੇ ਹੈਰਾਨ! ਜਾਣੋ ਇਸ ਮਾਡਲ ਬਾਰੇ

06/08/2022 5:43:05 PM

ਬਾਲੀਵੁੱਡ ਡੈਸਕ: ਵਰਚੁਅਲ ਪ੍ਰਭਾਵਕ ਦੀ ਧਾਰਨਾ ਭਾਰਤ ’ਚ ਵੀ ਕਾਫ਼ੀ ਮਸ਼ਹੂਰ ਹੋ ਰਹੀ ਹੈ। ਇੰਸਟਾਗ੍ਰਾਮ ’ਤੇ ਦੇਸ਼ ਦਾ ਪਹਿਲਾਂ ਵਰਚੁਅਲ ਪ੍ਰਭਾਵਕ ਦੇ ਸ਼ੁਰੂਆਤੀ 50 ਹਜ਼ਾਰ ਫ਼ਾਲੋਅਰਜ਼ ਸਿਰਫ਼ 3 ਮਹੀਨਿਆਂ ’ਚ ਆਏ ਸਨ। ਦੁਨੀਆ ਭਰ ’ਚ ਵਰਚੁਅਲ ਪ੍ਰਭਾਵਕਾਂ ਦੀ ਵੱਧਦੀ ਗਿਣਤੀ ਦੇ ਵਿਚਕਾਰ ਇਕ ਭਾਰਤੀ ਪ੍ਰਭਾਵਕ ਨੇ ਵੀ ਇਸ ਖ਼ੇਤਰ ’ਚ ਕਦਮ ਰੱਖਿਆ ਹੈ। ਦੇਸ਼ ਦੇ ਪਹਿਲੇ ਵਰਚੁਅਲ ਪ੍ਰਭਾਵਕ ਦੇ ਰੂਪ ’ਚ ਵਜੋਂ ਜਾਣੀ ਜਾਂਦੀ ਹੈ ।

ਇਹ ਵੀ ਪੜ੍ਹੋ : ਭੋਗ ’ਤੇ ਭਾਵੁਕ ਹੋਏ ਮੂਸੇ ਵਾਲਾ ਦੇ ਪਿਤਾ ਨੇ ਬਿਆਨ ਕੀਤੀ ਪੁੱਤ ਦੀ ਮਿਹਨਤ ਦੀ ਕਹਾਣੀ, ਪੜ੍ਹ ਨਿਕਲਣਗੇ ਹੰਝੂ

ਕਾਇਰਾ ਇੰਸਟਾਗ੍ਰਾਮ ’ਤੇ 1 ਲੱਖ ਫ਼ਾਲੋਅਰਜ਼ ਨੂੰ ਪੂਰਾ ਕਰਨ ਵਾਲੀ ਹੈ। ਜਿੱਥੇ ਲੋਕ ਉਸ ਦੀਆਂ ਫ਼ੋਟੋਆਂ ਅਤੇ ਰੀਲਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਕਾਇਰਾ ਕਦੇ ਨਾਸ਼ਤੇ ਦਾ ਮਜ਼ਾ ਲੈਂਦੀ ਨਜ਼ਰ ਆਉਂਦੀ ਹੈ ਤਾਂ ਕਦੇ ਜੈਪੁਰ ਦੇ ਹਵਾ ਮਹਿਲ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆਉਂਦੀ ਹੈ। ਯੋਗਾ ਤੋਂ ਲੈ ਕੇ ਫ਼ੋਟੋਸ਼ੂਟ ਅਤੇ ਰੀਲਾਂ ਤੱਕ ਲੋਕ ਬਹੁਤ ਪਸੰਦ ਕਰਦੇ ਆ ਰਹੇ ਹਨ।

ਇਹ ਵੀ ਪੜ੍ਹੋ : 'ਫ਼ਰਾਈਡੇ ਨਾਈਟ ਪਲਾਨ' ਵੈੱਬ ਸੀਰੀਜ਼ 'ਚ ਜੂਹੀ ਚਾਵਲਾ ਦੀ ਐਂਟਰੀ, ਨਿਰਮਾਤਾਵਾਂ ਨੇ ਕੀਤਾ ਸ਼ਾਨਦਾਰ ਸਵਾਗਤ

ਕਾਇਰਾ ਨੂੰ TopSocial India ਦੁਆਰਾ ਬਣਾਇਆ ਗਿਆ ਹੈ। ਇਸ ਅਵਤਾਰ ਨੂੰ ਭਾਰਤ ਦਾ ਪਹਿਲਾ ਮੈਟਾ-ਪ੍ਰਭਾਵਕ ਦੱਸਿਆ ਜਾ ਰਿਹਾ ਹੈ। ਉਹ ਮੇਟਾਵਰਸ (ਇਕ ਵਰਚੁਅਲ ਸੰਸਾਰ) ਲਈ ਬਣਾਇਆ ਗਿਆ ਸੀ। ਕਾਇਰਾ ਦੇ ਇੰਸਟਾਗ੍ਰਾਮ ਪ੍ਰੋਫ਼ਾਈਲ ਮੁਤਾਬਕ ਉਹ ਇਕ dream, chaser, model ਅਤੇ  traveler ਹੈ।

ਕਾਇਰਾ ਨੇ ਵਰਚੁਅਲ ਪ੍ਰਭਾਵਕਾਂ ਦੇ ਗਲੋਬਲ ਭਾਈਚਾਰੇ ਦਾ ਹਿੱਸਾ ਬਣਨ ਲਈ ਮਾਰਚ ’ਚ ਮੇਟਾਵਰਸ ਫ਼ੈਸ਼ਨ ਵੀਕ ’ਚ ਵੀ ਹਿੱਸਾ ਲਿਆ ਸੀ। ਜਿੱਥੇ ਦੁਨੀਆ ਦੇ ਵੱਡੇ-ਵੱਡੇ ਬ੍ਰਾਂਸ ਪਹੁੰਚਦੇ ਹਨ। ਜਿਵੇਂ ਕਿ Estee lauder,tommy Hilfiger,ਅਤੇ Dolce & Gabbana.ਕਾਇਰਾ ਦੀ ਵਧਦੀ ਪੋਪਲੈਰਿਟੀ ਲਈ ਦੱਸਿਆ ਗਿਆ ਹੈ ਕਿ 3 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਉਨ੍ਹਾਂ ਨੇ 50 ਹਜ਼ਾਰ ਤੋਂ ਵੱਧ ਲੋਕਾਂ ਦੀ ਫਾਲੋਇੰਗ ਬਣੀ ਹੈ। 

Anuradha

This news is Content Editor Anuradha