ਮੋਹਿਤ ਰੈਣਾ ਨੂੰ ਪਸੰਦ ਹੈ ਆਪਣੀ ਪ੍ਰੇਮਿਕਾ ਮੋਨੀ ਨਾਲ ਕੰਮ ਕਰਨਾ (PICS)

04/30/2016 2:18:35 PM

ਮੁੰਬਈ : ਟੀ.ਵੀ. ਦੇ ਮਸ਼ਹੂਰ ਸੀਰੀਅਲ ''ਦੇਵੋਂ ਕੇ ਦੇਵ-ਮਹਾਦੇਵ'' ''ਚ ''ਸ਼ਿਵ'' ਦੀ ਭੂਮਿਕਾ ਨਾਲ ਲੋਕਾਂ ਦੇ ਦਿਲਾਂ ''ਚ ਜਗ੍ਹਾ ਬਣਾਉਣ ਵਾਲੇ ਮੋਹਿਤ ਰੈਣਾ ਦਾ ਕਹਿਣਾ ਹੈ ਕਿ ਅਦਾਕਾਰਾ ਮੋਨੀ ਰਾਏ ਨਾਲ ਉਨ੍ਹਾਂ ਦਾ ਤਾਲਮੇਲ ਸਹੀ ਰਿਹਾ ਹੈ ਅਤੇ ਜੇਕਰ ਫਿਰ ਤੋਂ ਮੌਕਾ ਮਿਲਦਾ ਹੈ ਤਾਂ ਉਹ ਫਿਰ ਤੋਂ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਕਰਨਗੇ। ਜਾਣਕਾਰੀ ਅਨੁਸਾਰ ਮੋਹਿਤ ਨੇ ਇਸ ਸੀਰੀਅਲ ''ਚ ਆਪਣੀ ਪ੍ਰੇਮਿਕਾ ਮੋਨੀ ਰਾਏ ਨਾਲ ਅਭਿਨੈ ਕੀਤਾ ਸੀ। ਛੋਟੇ ਪਰਦੇ ''ਤੇ ਇਸ ਜੋੜੀ ਦੀ ਪ੍ਰੇਮ ਕਹਾਣੀ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਗਿਆ ਸੀ। ਇਹ ਜੋੜੀ ਅਸਲ ਜੀਵਨ ''ਚ ਵੀ ਆਪਣੇ ਪ੍ਰੇਮ ਸੰਬੰਧਾਂ ਕਾਰਨ ਸਰਖੀਆਂ ''ਚ ਬਣੀ ਰਹਿੰਦੀ ਹੈ। ਫਿਲਹਾਲ ਇਨ੍ਹਾਂ ਦੋਹਾਂ ਨੇ ਆਪਣੇ ਸੰਬੰਧਾਂ ''ਤੇ ਚੁੱਪ ਵੱਟੀ ਹੋਈ ਹੈ ਪਰ ਮੋਹਿਤ ਦੀਆਂ ਇਨ੍ਹਾਂ ਗੱਲਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੀ ਪ੍ਰੇਮਿਕਾ ਮੋਨੀ ਦਾ ਸਾਥ ਚੰਗਾ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ, ''''ਮੈਂ ਮੋਨੀ ਦੇ ਸਫਲ ਕੈਰੀਅਰ ਲਈ ਖੁਸ਼ ਹਾਂ। ਮੈਂ ਉਨ੍ਹਾਂ ਦੇ ਨਵੇਂ ਸੀਰੀਅਲ ਲਈ ਨੂੰ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਉਨ੍ਹਾਂ ਨਾਲ ਫਿਰ ਤੋਂ ਕੰਮ ਕਰਨਾ ਪਸੰਦ ਕਰਾਗਾਂ।''''
ਜ਼ਿਕਰਯੋਗ ਹੈ ਕਿ ਮੋਹਿਤ ਸੀਰੀਅਲ ''ਚਕਰਵਰਤੀ ਅਸ਼ੋਕ ਸਮਰਾਟ'' ਮੁਖ ਕਿਰਦਾਰ ਨਿਭਾਅ ਰਹੇ ਹਨ।