'ਕੈਪਟਨ ਅਮੈਰੀਕਾ' ਦੇ ਅਦਾਕਾਰ ਵਿਲੀਅਮ ਹਰਟ ਦਾ ਦਿਹਾਂਤ

03/14/2022 6:54:45 PM

ਮੁੰਬਈ (ਬਿਊਰੋ) : ਆਸਕਰ ਜੇਤੂ ਅਦਾਕਾਰ ਵਿਲੀਅਮ ਹਰਟ ਬੀਤੇ ਦਿਨ ਯਾਨੀਕਿ 13 ਮਾਰਚ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਵਿਲੀਅਮ ਹਰਟ ਨੇ ਬਲਾਕਬਸਟਰ ਹਿੱਟ ਫ਼ਿਲਮਾਂ ਦਿੱਤੀਆਂ ਸਨ, ਜਿਨ੍ਹਾਂ 'ਚ 'ਕਿੱਸ ਆਫ ਸਪਾਈਡਰ ਵੂਮੈਨ', 'ਬਲੈਕ ਵਿਡੋ', 'ਅਮੈਰੀਕਾ : ਸਿਵਲ ਵਾਰ', 'ਦਿ ਇਨਕ੍ਰੇਡੀਬਲ ਹਲਕ' ਅਤੇ 'ਦਿ ਹੋਸਟ' ਵਰਗੀਆਂ ਫ਼ਿਲਮਾਂ ਹਨ। ਵਿਲੀਅਮ ਨਾ ਸਿਰਫ 'ਮਾਰਵਲ' ਦੀਆਂ ਕਈ ਵੱਡੀਆਂ ਫ਼ਿਲਮਾਂ ਦਾ ਹਿੱਸਾ ਰਿਹਾ ਹੈ ਸਗੋ ਉਨ੍ਹਾਂ ਨੇ ਕਈ ਹੋਰ ਵੱਡੇ ਪ੍ਰੋਡਕਸ਼ਨ ਹਾਊਸਾਂ ਨਾਲ ਵੀ ਕੰਮ ਕੀਤਾ ਹੈ। ਵਿਲੀਅਮ ਦੀ ਮੌਤ 'ਤੇ ਉਨ੍ਹਾਂ ਦੇ ਪੁੱਤਰ ਵਿਲ ਨੇ ਕਿਹਾ, ''ਮੇਰੇ ਪਿਆਰੇ ਪਿਤਾ, ਆਸਕਰ ਜੇਤੂ ਅਦਾਕਾਰ ਵਿਲੀਅਮ ਹਰਟ ਦੇ ਦਿਹਾਂਤ ਨਾਲ ਪੂਰਾ ਹਰਟ ਪਰਿਵਾਰ ਬਹੁਤ ਦੁਖੀ ਹੈ।''

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਦੱਸ ਦੇਈਏ ਕਿ ਸਾਲ 2018 'ਚ ਵਿਲੀਅਨ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਟਰਮੀਨਲ ਪ੍ਰੋਸਟੇਟ ਕੈਂਸਰ ਦਾ ਪਤਾ ਲੱਗਾ ਸੀ, ਜੋ ਉਨ੍ਹਾਂ ਦੀਆਂ ਹੱਡੀਆਂ ਤੱਕ ਫੈਲ ਚੁੱਕਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਵਿਲੀਅਮ ਨੇ ਲੰਬੇ ਸਮੇਂ ਤੱਕ ਕੀਮੋਥੈਰੇਪੀ ਦੇ ਬਦਲ ਦੀ ਮਦਦ ਨਾਲ ਖੁਦ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ। 

ਇਹ ਖ਼ਬਰ ਵੀ ਪੜ੍ਹੋ : ਕਾਜਲ ਅਗਰਵਾਲ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਬੇਬੀ ਬੰਪ ਨੂੰ ਫਲਾਂਟ ਕਰਦੀ ਆਈ ਨਜ਼ਰ

ਹਰਟ ਨੇ ਨਿਊਯਾਰਕ ਸਿਟੀ ਦੇ ਜੂਇਲੀਅਰਡ ਸਕੂਲ 'ਚ ਪੜ੍ਹਿਆ ਅਤੇ ਤਿੰਨ ਵਾਰ ਸਰਬੋਤਮ ਅਦਾਕਾਰ ਲਈ ਆਸਕਰ ਜਿੱਤਿਆ। ਉਨ੍ਹਾਂ ਨੂੰ 'ਕਿਸ ਆਫ਼ ਦਾ ਸਪਾਈਡਰ ਵੂਮੈਨ’, ‘ਚਿਲਡਰਨ ਆਫ਼ ਏ ਲੈਸਰ ਗੌਡ’, ਅਤੇ ‘ਬਰਾਡਕਾਸਟ ਨਿਊਜ਼’ ਲਈ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh