ਜ਼ਿੰਦਗੀ ਭਰ ਮੁਹੰਮਦ ਰਫੀ ਦੀ ਆਵਾਜ਼ ਨੂੰ ਜਿਊਂਦਾ ਰੱਖਾਂਗਾ : ਮੁਹੰਮਦ ਅਜ਼ੀਜ਼

05/20/2016 3:06:29 PM

ਜਲੰਧਰ : ਕੇ. ਜੀ. ਐੱਨ. ਵੈੱਲਫੇਅਰ ਆਰਟ ਐਂਡ ਕਲਚਰ ਸੋਸਾਇਟੀ ਵੱਲੋਂ ਬੀਤੇ ਦਿਨੀਂ ਸੰਚਾਲਿਕਾ ਰੇਖਾ ਮਹਾਜਨ ਦੀ ਪ੍ਰਧਾਨਗੀ ਵਿਚ ਕ੍ਰਿਏਟਿਵ ਮਿਸ ਇੰਡੀਆ ਮੁਕਾਬਲੇਬਾਜ਼ੀ ਕਰਵਾਈ ਗਈ, ਜਿਸ ਵਿਚ ਸ਼ਹਿਰ ਦੀਆਂ ਕਈ ਲੜਕੀਆਂ ਤੇ ਮਾਡਲਜ਼ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਵਿਚ ਖਾਸ ਤੌਰ ''ਤੇ ਸੱਦੇ ਗਏ ਸੁਰ ਸਮਰਾਟ ਮੁਹੰਮਦ ਰਫੀ ਦੇ ਭਾਣਜੇ ਮੋ. ਅਜ਼ੀਜ਼ ਰਫੀ ਨੇ ਰਫੀ ਸਾਹਿਬ ਵੱਲੋਂ ਗਾਏ ਗੀਤਾਂ ਨੂੰ ਸੁਣਾ ਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਅਜ਼ੀਜ਼ ਰਫੀ ਨੇ ਸ਼੍ਰੀ ਵਿਜੇ ਚੋਪੜਾ ਜੀ ਤੇ ਸੀਨੀਅਰ ਪੱਤਰਕਾਰ ਰਾਜਪੁਰੀ ਦਾ ਧੰਨਵਾਦ ਕੀਤਾ।
ਅਜ਼ੀਜ਼ ਰਫੀ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਜ਼ਿੰਦਗੀ ਹੈ, ਉਹ ਮੁਹੰਮਦ ਰਫੀ ਦੀ ਆਵਾਜ਼ ਨੂੰ ਜਿਊਂਦਾ ਰੱਖਣਗੇ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਵਿਜੇ ਕੁਮਾਰ ਚੋਪੜਾ ਦਾ ਧੰਨਵਾਦ ਪ੍ਰਗਟਾਇਆ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਉਨ੍ਹਾਂ ਨੂੰ 20 ਸਾਲ ਦੇ ਗੁਮਨਾਮੀ ਦੇ ਹਨੇਰੇ ਵਿਚੋਂ ਕੱਢ ਕੇ ਆਪਣੀ ਪਛਾਣ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।