ਜਦੋਂ ਵਿਰਾਟ ਕੋਹਲੀ ਨੂੰ ਚੁੱਕ ਕੇ ਅਨੁਸ਼ਕਾ ਨੇ ਦਿਖਾਈ ਆਪਣੀ ਤਾਕਤ, ਪ੍ਰਸ਼ੰਸਕਾਂ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ

04/07/2021 1:42:31 PM

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਉਨ੍ਹਾਂ ਦਾ ਕੁਝ ਨਾ ਕੁਝ ਪੋਸਟ ਕਰਨ ਦਾ ਸਿਲਸਿਲਾ ਹਮੇਸ਼ਾ ਜਾਰੀ ਰਹਿੰਦਾ ਹੈ। ਕਦੇ ਆਪਣੀ ਧੀ ਨਾਲ ਖ਼ੂਬਸੂਰਤ ਤਸਵੀਰ ਸਾਂਝੀ ਕਰ ਦਿੰਦੀ ਹੈ ਤਾਂ ਕਦੇ ਆਪਣੇ ਪਤੀ ਅਤੇ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ ਨਾਲ ਕੁਆਲਿਟੀ ਸਮਾਂ ਬਿਤਾਉਂਦੀ ਦਿਖਾਈ ਦਿੰਦੀ ਹੈ ਪਰ ਇਸ ਵਾਰ ਅਦਾਕਾਰਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਅਨੁਸ਼ਕਾ ਨੇ ਇਸ ਵਾਰ ਆਪਣੇ ਬਾਈਸੈਪਸ ਦੀ ਤਾਕਤ ਦਿਖਾ ਦਿੱਤੀ ਹੈ।


ਅਨੁਸ਼ਕਾ ਨੇ ਕੀਤਾ ਵਿਰਾਟ ਨੂੰ ਲਿਫਟ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਥੇ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਕ ਨਹੀਂ ਦੋ ਵਾਰ ਵਿਰਾਟ ਨੂੰ ਚੁੱਕ ਲੈਂਦੀ ਹੈ। ਇਸ ਵੀਡੀਓ ਨੂੰ ਦੇਖ ਦੇ ਤਮਾਮ ਪ੍ਰਸ਼ੰਸਕ ਹੈਰਾਨ ਹੋ ਗਏ ਹਨ ਅਤੇ ਅਨੁਸ਼ਕਾ ਦੀ ਤਾਕਤ ਦੀ ਤਾਰੀਫ਼ ਕਰਦੇ ਹੋਏ ਨਹੀਂ ਥੱਕ ਰਹੇ। ਉਂਝ ਵੀਡੀਓ ’ਚ ਅਨੁਸ਼ਕਾ ਅਤੇ ਵਿਰਾਟ ਦੇ ਵਿਚਕਾਰ ਬਿਹਤਰੀਨ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ। ਜਦੋਂ ਪਹਿਲੀ ਵਾਰ ਅਨੁਸ਼ਕਾ, ਵਿਰਾਟ ਨੂੰ ਚੁੱਕਦੀ ਹੈ ਉਦੋਂ ਅਦਾਕਾਰਾ ਖ਼ੁਦ ਹੀ ਪਤੀ ਵਿਰਾਟ ਨੂੰ ਕਹਿੰਦੀ ਹੈ ਕਿ ਉਹ ਖ਼ੁਦ ਨੂੰ ਨਾ ਚੁੱਕਣ। ਅਜਿਹੇ ’ਚ ਦੂਜੀ ਟਰਾਈ ਕਰਦੇ ਹੋਏ ਜਦੋਂ ਅਨੁਸ਼ਕਾ ਨੇ ਆਪਣੀ ਤਾਕਤ ਦਿਖਾਈ ਹੈ, ਉਹ ਨਾ ਸਿਰਫ਼ ਵਿਰਾਟ ਨੂੰ ਆਰਾਮ ਨਾਲ ਲਿਫਟ ਕਰ ਲੈਂਦੀ ਹੈ ਸਗੋਂ ਬਾਅਦ ’ਚ ਆਪਣੀ ਬਾਈਸੈਪਸ ਨੂੰ ਸ਼ਾਬਾਸ਼ੀ ਦਿੰਦੀ ਵੀ ਦਿਖਾਈ ਜਾ ਰਹੀ ਹੈ। 

 
 
 
 
View this post on Instagram
 
 
 
 
 
 
 
 
 
 
 

A post shared by AnushkaSharma1588 (@anushkasharma)


ਅਨੁਸ਼ਕਾ ਦੀ ਤਾਕਤ ਦੇਖ ਕੇ ਸਾਰੇ ਹੋਏ ਹੈਰਾਨ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਨੁਸ਼ਕਾ ਇਹ ਵੀ ਲਿਖਦੀ ਹੈ ਕਿ ਮੈਂ ਕਰ ਪਾਈ। ਹੁਣ ਅਨੁਸ਼ਕਾ ਨੇ ਕੈਪਸ਼ਨ ’ਚ ਹੀ ਸਵਾਲ ਪੁੱਛਿਆ। ਅਜਿਹੇ ’ਚ ਪ੍ਰਸ਼ੰਸਕ ਵੀ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦੇ ਦਿਖਾਈ ਦਿੱਤੇ। ਸਾਰਿਆਂ ਨੇ ਇਕ ਸੁਰ ’ਚ ਇਹ ਕਿਹਾ ਕਿ ਅਨੁਸ਼ਕਾ ਦੀ ਤਾਕਤ ਬੇਮਿਸਾਲ ਹੈ ਅਤੇ ਦੋਵਾਂ ਦੀ ਜੋੜੀ ਵੀ ਸ਼ਾਨਦਾਰ ਹੈ। ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਇਸ ਦਾ ਹੁਣ ਤੋਂ ਹੀ ਟਾਪ ’ਤੇ ਟਰੈਂਡ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਅਨੁਸ਼ਕਾ ਵੱਲੋਂ ਅਜਿਹੀਆਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦਾ ਇਹੀਂ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਪਸੰਦੀਦਾ ਬਣਿਆ ਹੋਇਆ ਹੈ। 


ਅਨੁਸ਼ਕਾ ਕਰ ਰਹੀ ਫ਼ਿਲਮਾਂ ’ਚ ਵਾਪਸੀ
ਦੱਸ ਦੇਈਏ ਕਿ ਹੁਣ ਅਨੁਸ਼ਕਾ ਸ਼ਰਮਾ ਸਿਰਫ਼ ਆਪਣੇ ਮਦਰਹੁੱਡ ਦਾ ਆਨੰਦ ਨਹੀਂ ਲੈ ਰਹੀ ਸਗੋਂ ਉਹ ਫਿਰ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੂੰ ਇਕ ਐਡ ਸ਼ੂਟ ਲਈ ਜਾਂਦੇ ਦੇਖਿਆ ਗਿਆ ਸੀ। ਉਨ੍ਹਾਂ ਦਾ ਉਹੀਂ ਵਰਕ ਕਮਿਟਮੈਂਟ ਦੇਖ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਬਹੁਤ ਛੇਤੀ ਫਿਰ ਉਨ੍ਹਾਂ ਨੂੰ ਵੱਡੇ ਪਰਦੇ ’ਤੇ ਵੀ ਵਾਪਸੀ ਕਰਦੇ ਹੋਏ ਦੇਖਿਆ ਜਾਵੇਗਾ। ਉਹ ਇਕ ਵਾਰ ਫਿਰ ਆਪਣੀ ਐਕਟਿੰਗ ਨਾਲ ਸਾਰਿਆਂ ਦਾ ਦਿਲ ਜਿੱਤਦੀ ਨਜ਼ਰ ਆਵੇਗੀ।

Aarti dhillon

This news is Content Editor Aarti dhillon