ਵਾਜਿਦ ਖ਼ਾਨ ਦੀ ਪਤਨੀ ਨੇ ਉੱਚ ਅਦਾਲਤ ਤੋਂ ਮੰਗੀ ਮਦਦ, ਜਾਇਦਾਦ ਦੇ ਮਾਮਲੇ ''ਚ ਲਾਏ ਸਹੁਰਾ ਪਰਿਵਾਰ ''ਤੇ ਦੋਸ਼

04/22/2021 12:05:44 PM

ਨਵੀਂ ਦਿੱਲੀ (ਬਿਊਰੋ) : ਸੰਗੀਤਕਾਰ ਵਾਜਿਦ ਖ਼ਾਨ ਦੀ ਪਤਨੀ ਕਮਲਰੁਖ ਨੇ ਮੁੰਬਈ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਵਾਜਿਦ ਖਾਨ ਦੇ ਭਰਾ ਸਾਜਿਦ ਤੇ ਉਸ ਦੀ ਮਾਂ 'ਤੇ ਉੇਸ ਦੇ ਪਤੀ ਦੀ ਜਾਇਦਾਦ 'ਤੇ ਹੱਕ ਜਤਾਉਣ ਤੋਂ ਰੋਕਣ ਦੀ ਗੁਹਾਰ ਲਗਾਈ ਹੈ। ਇਸ ਤੋਂ ਪਹਿਲਾਂ ਮੁੰਬਈ ਉੱਚ ਅਦਾਲਤ ਦੇ ਜੱਜ ਗੌਤਮ ਪਟੇਲ ਨੇ ਵਾਜਿਦ ਖ਼ਾਨ ਅਤੇ ਉਸ ਦੀ ਮਾਂ ਨੂੰ ਨੋਟਿਸ ਭੇਜਿਆ ਸੀ ਕਿ ਉਹ 21 ਅਪ੍ਰੈਲ ਤਕ ਕਮਲਰੁਖ਼ ਦੇ ਦਾਅਵੇ 'ਤੇ ਆਪਣਾ ਪੱਖ ਰੱਖੇ।
ਕਮਲਰੁਖ਼ ਦੀ ਅਰਜ਼ੀ ਅਨੁਸਾਰ ਵਾਜਿਦ ਖ਼ਾਨ ਦੇ ਪਰਿਵਾਰ ਨੇ ਸਾਲ 2012 'ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੀ ਜਾਇਦਾਦ ਦਾ ਵਾਰਸ ਬਣਾਇਆ ਸੀ। ਉਨ੍ਹਾਂ ਨੇ ਹਾਈਕੋਰਟ 'ਚ ਦਾਖ਼ਲ ਅਰਜ਼ੀ 'ਚ ਕਿਹਾ ਕਿ ਉਹ ਇਸ ਜਾਇਦਾਦ ਦੀ ਪੜਤਾਲ ਕਰ ਸਕਦੇ ਹਨ। ਹੁਣ ਕਮਲਰੁਖ ਨੇ ਕੋਰਟ 'ਚ ਗੁਹਾਰ ਲਗਾਈ ਹੈ ਕਿ ਉਹ ਵਾਜਿਦ ਖ਼ਾਨ ਦੀ ਮਾਂ ਅਤੇ ਭਰਾ ਨੂੰ ਉਨ੍ਹਾਂ ਦੇ ਦਾਅਵੇ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦੇਣ। ਵਾਜਿਦ ਖ਼ਾਨ ਦੀ ਪਿਛਲੇ ਸਾਲ ਕੋਰੋਨਾ ਕਾਰਨ ਮੌਤ ਹੋ ਗਈ ਸੀ।

 
 
 
 
 
View this post on Instagram
 
 
 
 
 
 
 
 
 
 
 

A post shared by Kamalrukh Khan (@kamalrukhkhan)

ਇਸ ਤੋਂ ਪਹਿਲਾਂ ਕਮਲਰੁਖ ਨੇ ਵਾਜਿਦ ਖ਼ਾਨ ਦੇ ਪਰਿਵਾਰ 'ਤੇ ਜਬਰੀ ਧਰਮ ਪਰਿਵਰਤਨ ਕਰਨ ਦਾ ਦੋਸ਼ ਵੀ ਲਗਾਇਆ ਸੀ। ਇਸ ਤੋਂ ਇਲਾਵਾ ਉਸਨੇ ਪ੍ਰੇਸ਼ਾਨ ਕਰਨ ਦੀ ਗੱਲ ਵੀ ਕੀਤੀ ਸੀ। ਕਮਲਰੁਖ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਹਾਈ ਕੋਰਟ ਦੇ ਆਦੇਸ਼ਾਂ ਦੀ ਇਕ ਕਾਪੀ ਅਪਲੋਡ ਕਰਕੇ ਅਦਾਲਤ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਲਿਖਿਆ, 'ਨਿਆਂ ਦਾ ਚੱਕਰ ਆਖਰ 'ਚ ਘੁੰਮਣ ਲੱਗਾ। ਮਾਣਯੋਗ ਹਾਈ ਕੋਰਟ ਨੇ ਨਿਸ਼ਚਿਤ ਕੀਤਾ ਕਿ ਮੈਂ ਵਾਜਿਦ ਖ਼ਾਨ ਦੀ ਜਾਇਦਾਦ ਦੀ ਰਾਖੀ ਕਰੇਗੀ। ਨਾਲ ਹੀ ਉਨ੍ਹਾਂ ਨੇ ਉਸ ਪਰਿਵਾਰਕ ਮੈਂਬਰਾਂ ਨੂੰ ਆਪਣੀ ਜਾਇਦਾਦ ਉਜਾਗਰ (ਜਨਤਕ) ਕਰਨ ਦੇ ਹੁਕਮ ਦਿੱਤੇ ਹਨ। 

 
 
 
 
 
View this post on Instagram
 
 
 
 
 
 
 
 
 
 
 

A post shared by Kamalrukh Khan (@kamalrukhkhan)

ਦੱਸ ਦਈਏ ਕਿ ਵਾਜਿਦ ਖ਼ਾਨ ਅਤੇ ਸਾਜਿਦ ਖ਼ਾਨ ਦੋਵੇਂ ਭਰਾ ਹਨ। ਦੋਹਾਂ ਨੇ ਕਈ ਫ਼ਿਲਮਾਂ 'ਚ ਸੰਗੀਤ ਦਿੱਤਾ ਹੈ। ਉਨ੍ਹਾਂ ਨੇ ਸਲਮਾਨ ਖ਼ਾਨ ਦੀਆਂ ਕਈ ਫ਼ਿਲਮਾਂ 'ਚ ਇਕੱਠੇ ਕੰਮ ਵੀ ਕੀਤਾ ਹੈ। ਵਾਜਿਦ ਖ਼ਾਨ ਨੇ ਸਲਮਾਨ ਖ਼ਾਨ ਲਈ ਵੀ ਗੀਤ ਗਾਏ ਸਨ। ਕਮਲਰੁਖ ਆਪਣੇ ਬੱਚਿਆਂ ਅਤੇ ਖ਼ੁਦ ਦੀ ਰੱਖਿਆ ਲਈ ਅਦਾਲਤ ਦੇ ਚੱਕਰ ਲਾ ਰਹੀ ਹਾਂ। ਬਹੁਤ ਸਾਰੇ ਕਲਾਕਾਰ ਵੀ ਉਸ ਦੀ ਮਦਦ ਲਈ ਅੱਗੇ ਆਏ ਹਨ।

sunita

This news is Content Editor sunita