''ਹੇਟ ਸਟੋਰੀ 3'' ਦਾ ਸੀਕੁਏਲ ਨਹੀਂ ਪਰ ਉਸ ਵਾਂਗ ਐਰੋਟਿਕ ਹੋਵੇਗੀ ਵਿਸ਼ਾਲ ਪਾਂਡਿਆ ਦੀ ਅਗਲੀ ਫਿਲਮ

02/09/2016 6:41:15 PM

ਮੁੰਬਈ : ''ਹੇਟ ਸਟੋਰੀ 3'' ਤੋਂ ਬਾਅਦ ਅਦਾਕਾਰ ਸ਼ਰਮਨ ਜੋਸ਼ੀ ਨਿਰਦੇਸ਼ਕ ਵਿਸ਼ਾਲ ਪਾਂਡਿਆ ਦੀ ਅਗਲੀ ਐਰੋਟਿਕ ਥ੍ਰਿਲਰ ਫਿਲਮ ''ਚ ਨਜ਼ਰ ਆਉਣਗੇ। ਵਿਸ਼ਾਲ ਨੇ ਦੱਸਿਆ, ''''ਮੈਂ ਸ਼ਰਮਨ ਨਾਲ ਇਕ ਫਿਲਮ ਕਰ ਰਿਹਾ ਹਾਂ। ਇਹ ਇਕ ਤਕਨੀਕ ਵਾਲੀ ਥ੍ਰਿਲਰ ਹੈ। ਇਹ ਐਰੋਟਿਕ ਹੋਵੇਗਾ। ਇਹ ਇਕ ਵੱਖਰੀ  ਕਿਸਮ ਦੀ ਫਿਲਮ ਹੈ, ਇਸ ਲਈ ਅਜਿਹੇ ''ਚ ਇਹ ਕਾਫੀ ਚੁਣੌਤੀ ਭਰਪੂਰ ਹੈ।''''
ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਰਮਨ ਤੋਂ ਇਲਾਵਾ ਫਿਲਮ ''ਚ ਇਕ ਹੋਰ ਮੁਖ ਅਦਾਕਾਰ ਅਤੇ ਅਦਾਕਾਰਾ ਹੋਵੇਗੀ। ਉਨ੍ਹਾਂ ਨੇ ਦੱਸਿਆ, ''''ਇਹ ਇਕ ਪ੍ਰੇਮ ਤਿਕੋਣ ਹੋਵੇਗਾ ਜਾਂ ਨਹੀਂ, ਇਸ ਬਾਰੇ ਕੁਝ ਵੀ ਕਹਿਣਾ ਕਾਹਲੀ ਵਾਲੀ ਗੱਲ ਹੋਵੇਗੀ।'''' ਨਿਰਦੇਸ਼ਕ ਨੇ ਇਸ ਗੱਲ ''ਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਅਗਲੀ ਫਿਲਮ ''ਹੇਟ ਸਟੋਰੀ 3'' ਦਾ ਸੀਕੁਏਲ ਨਹੀਂ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਮਈ ''ਚ ਸ਼ੁਰੂ ਹੋਵੇਗੀ।