ਵਿਸ਼ਾਲ ਨੇ ਇੰਝ ਕੀਤੀ ਦੇਵੋਲੀਨਾ ਦੀ ਬੋਲਤੀ ਬੰਦ, ਲੋਕ ਬੋਲੇ- ਖ਼ੁਦ ਤਾਂ ਕੁਝ ਕੀਤਾ ਨਹੀਂ ਇਥੇ ਗਿਆਨ ਦੇਣ ਆ ਜਾਂਦੀ

11/02/2021 2:20:46 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਲਈ ਕੱਲ੍ਹ ਦਾ ਦਿਨ ਕਾਫੀ ਮਿਲਿਆ-ਜੁਲਿਆ ਰਿਹਾ। ਘਰ 'ਚ ਥੋੜ੍ਹੀ-ਥੋੜ੍ਹੀ ਦੇਰ ਲਈ ਮਹਿਮਾਨ ਬਣ ਕੇ ਆਏ 'ਬਿੱਗ ਬੌਸ' ਸਾਬਕਾ ਮੁਕਾਬਲੇਬਾਜ਼ਾਂ ਨੇ ਘਰਵਾਲਿਆਂ ਦੀ ਕਲਾਸ ਵੀ ਲਗਾਈ ਤਾਂ ਉਥੇ ਹੀ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਕੁਝ ਲੋਕਾਂ ਨੂੰ ਸੁਰੱਖਿਅਤ ਵੀ ਕੀਤਾ। ਇਸੇ ਦੌਰਾਨ ਘਰ 'ਚ 'ਬਿੱਗ ਬੌਸ' ਸਾਬਕਾ ਮੁਕਾਬਲੇਬਾਜ਼ ਦੇਵੋਲੀਨਾ ਭੱਟਾਚਾਰਜੀ ਨੇ ਵੀ ਸ਼ਿਰਕਤ ਕੀਤੀ ਅਤੇ ਇਥੇ ਉਨ੍ਹਾਂ ਦੀ ਵਿਸ਼ਾਲ ਨਾਲ ਕਿਸੀ ਗੱਲ 'ਤੇ ਬਹਿਸ ਹੋ ਗਈ, ਜਿਸ ਤੋਂ ਬਾਅਦ ਵਿਕਾਸ ਉਥੋਂ ਉੱਠ ਕੇ ਚਲੇ ਗਏ ਅਤੇ ਉਨ੍ਹਾਂ ਨੇ ਦੇਵੋਲੀਨਾ ਦੀ ਗੱਲ ਕੱਟ ਦਿੱਤੀ।

ਕਲਰਜ਼ ਨੇ ਇਸ ਪੂਰੀ ਘਟਨਾ ਦਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਦੇਵੋਲੀਨਾ ਅਤੇ ਵਿਸ਼ਾਲ ਵਿਚਾਲੇ ਗਰਮਾ-ਗਰਮ ਮਾਹੌਲ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦੇਵੋਲੀਨਾ ਨੇ ਵਿਸ਼ਾਲ 'ਤੇ ਰਿਸ਼ਤਿਆਂ ਪ੍ਰਤੀ ਵਫ਼ਾਦਾਰ ਨਾ ਹੋਣ ਦਾ ਦੋਸ਼ ਲਗਾਇਆ ਹੈ। ਦੇਵੋਲੀਨਾ ਦਾ ਕਹਿਣਾ ਹੈ ਕਿ ਵਿਸ਼ਾਲ, ਜੈ ਅਤੇ ਤੇਜਸਵੀ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ, ਜਿਸ 'ਤੇ ਵਿਸ਼ਾਲ ਨੇ ਜਵਾਬ ਦਿੱਤਾ ਕਿ ਇਸ ਘਰ 'ਚ ਹਰ ਰੋਜ਼ ਇਵੈਕਸ਼ਨ ਚੇਂਜ਼ ਹੁੰਦੇ ਰਹਿੰਦੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by ColorsTV (@colorstv)

ਦੇਵੋਲੀਨਾ ਦਾ ਕਹਿਣਾ ਹੈ ਕਿ ਵਿਸ਼ਾਲ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਹੈ, ਜਿਸ ਤੋਂ ਬਾਅਦ ਵਿਸ਼ਾਲ ਜਵਾਬ ਦਿੰਦਾ ਹੈ ਕਿ ਉਹ ਫੈਸਲਾ ਨਹੀਂ ਕਰੇਗੀ ਅਤੇ ਫਿਰ ਉਹ ਉਥੋਂ 'ਮੂਵ' ਹੋ ਕੇ ਚਲਾ ਜਾਂਦਾ ਹੈ। ਵਿਸ਼ਾਲ ਅਤੇ ਦੇਵੋਲੀਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਉਸ ਨੂੰ ਵਿਸ਼ਾਲ ਦਾ ਵਿਵਹਾਰ ਗਲਤ ਦੱਸ ਰਹੇ ਹਨ ਅਤੇ ਕੁਝ ਇਹ ਕਹਿ ਕੇ ਦੇਵੋਲੀਨਾ ਦਾ ਮਜ਼ਾਕ ਉਡਾ ਰਹੇ ਹਨ ਕਿ ਉਹ ਆਪਣੇ ਸੀਜ਼ਨ 'ਚ ਕੁਝ ਨਹੀਂ ਕਰ ਸਕੀ ਅਤੇ ਹਰ ਸੀਜ਼ਨ 'ਚ ਗਿਆਨ ਦੇਣ ਆਉਂਦੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by ColorsTV (@colorstv)

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਹਿਨਾ ਖ਼ਾਨ ਸ਼ੋਅ 'ਤੇ ਆਈ ਸੀ ਤਾਂ ਵਿਸ਼ਾਲ ਆਪਣੇ ਕੱਪੜਿਆਂ ਦੇ ਗੰਦੇ ਹੋਣ ਨੂੰ ਲੈ ਕੇ ਗੁੱਸੇ 'ਚ ਸੀ ਅਤੇ ਉਨ੍ਹਾਂ ਨੇ ਸੂਟ ਦੀ ਬਜਾਏ ਸਾਧਾਰਨ ਟੀ-ਸ਼ਰਟ ਅਤੇ ਜੀਨਸ 'ਚ ਪੂਰਾ ਐਪੀਸੋਡ ਕੱਢ ਲਿਆ ਸੀ। ਇਸ ਐਪੀਸੋਡ 'ਚ ਹਿਨਾ ਵੀ ਵਿਸ਼ਾਲ ਤੋਂ ਥੋੜੀ ਦੂਰ ਨਜ਼ਰ ਆਈ ਸੀ।

sunita

This news is Content Editor sunita