ਕਾਪੀਰਾਈਟ ਉਲੰਘਣਾ ਦੇ ਦੋਸ਼ ’ਚ ਵੀਰ ਦਾਸ, ਨੈੱਟਫਲਿਕਸ ਖ਼ਿਲਾਫ਼ ਸ਼ਿਕਾਇਤ ਦਰਜ

11/09/2022 1:16:45 PM

ਮੁੰਬਈ (ਬਿਊਰੋ) – ਮੁੰਬਈ ਪੁਲਸ ਨੇ ਇਕ ਨਿਰਮਾਤਾ ਦੀ ਸ਼ਿਕਾਇਤ ਤੋਂ ਬਾਅਦ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿਚ ਕਾਮੇਡੀ ਅਭਿਨੇਤਾ ਵੀਰ ਦਾਸ, 2 ਹੋਰ ਵਿਅਕਤੀਆਂ ਅਤੇ ਓ. ਟੀ. ਟੀ. ਮੰਚ ਨੈੱਟਫਲਿਕਸ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ : ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਸ਼ਖਸ ਨੇ ਸਟੇਜ 'ਤੇ ਕੀਤੀ ਸ਼ਰੇਆਮ ਬਦਤਮੀਜ਼ੀ, ਵੀਡੀਓ ਵਾਇਰਲ

ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਰਮਾਤਾ ਅਸ਼ਵਿਨ ਗਿਡਵਾਨੀ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਅਕਤੂਬਰ, 2010 ਵਿਚ ਉਨ੍ਹਾਂ ਦੀ ਕੰਪਨੀ ਨੇ ਇਕ ਸ਼ੋਅ ਦੇ ਨਿਰਮਾਣ ਲਈ ਦਾਸ ਦੇ ਨਾਲ ਇਕ ਕਰਾਰ ’ਤੇ ਹਸਤਾਖਰ ਕੀਤੇ ਸਨ। ਕਫ ਪਰੇਡ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਮੁਤਾਬਕ ਜਨਵਰੀ 2020 ਵਿਚ ਜਦੋਂ ਗਿਡਵਾਨੀ ਨੇ ਨੈੱਟਫਲਿਕਸ ’ਤੇ ਦਾਸ ਦੇ ਇਕ ਨਵੇਂ ਸ਼ੋਅ ਦਾ ਟੀਜ਼ਰ ਦੇਖਿਆ ਤਾਂ ਨਿਰਮਾਤਾ ਨੇ ਪਾਇਆ ਕਿ ਕੁਝ ਸਮੱਗਰੀ ਨੂੰ (2010 ਦੇ) ਪਿਛਲੇ ਸ਼ੋਅ ਵਿਚੋਂ ਕਥਿਤ ਤੌਰ ’ਤੇ ਕੁਝ ਬਦਲਾਵਾਂ ਦੇ ਨਾਲ ਜਿਉਂ ਦਾ ਤਿਉਂ ਲਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ‘ਕਾਂਤਾਰਾ’ ਨੇ 4 ਹਫ਼ਤਿਆਂ ’ਚ ਬਾਕਸ ਆਫਿਸ ’ਤੇ ਲਿਆਂਦਾ ਤੂਫ਼ਾਨ, ਬਾਲੀਵੁੱਡ ਫ਼ਿਲਮਾਂ ਨੂੰ ਛੱਡਿਆ ਪਿੱਛੇ

ਅਧਿਕਾਰੀ ਨੇ ਕਿਹਾ ਕਿ ਗਿਡਵਾਨੀ ਦੀ ਸ਼ਿਕਾਇਤ ਦੇ ਆਧਾਰ ’ਤੇ 4 ਨਵੰਬਰ ਨੂੰ ਦਾਸ, 2 ਹੋਰ ਵਿਅਕਤੀਆਂ ਅਤੇ ਨੈੱਟਫਲਿਕਸ ਸੇਵਾ ਖ਼ਿਲਾਫ਼ ਕਾਪੀਰਾਈਟ ਐਕਟ ਦੀਆਂ ਪ੍ਰਾਸੰਗਿਕ ਵਿਵਸਥਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita