ਮਾਂ ਨੂੰ ਯਾਦ ਕਰ ਭਾਵੁਕ ਹੋਏ ਵਿੰਦੂ ਦਾਰਾ ਸਿੰਘ, ਸੋਸ਼ਲ ਮੀਡੀਆ ''ਤੇ ਲਿਖੀਆਂ ਇਹ ਗੱਲਾਂ

05/21/2021 10:36:17 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਵਿੰਦੂ ਦਾਰਾ ਸਿੰਘ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਯਾਨੀਕਿ ਦਾਰਾ ਸਿੰਘ ਦੀਆਂ ਅਣਦੇਖੀਆਂ ਤਸਵੀਰਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਮਾਪਿਆ ਦੀ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Vindu dara Singh (@vindusingh)

ਇਹ ਤਸਵੀਰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਮਾਂ ਦਾ ਜਨਮਦਿਨ ਸੀ। ਮਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ, 'ਮੇਰੀ ਮੰਮੀ ਦਾ ਜਨਮਦਿਨ ਹੈ, ਜੋ ਸਚਮੁੱਚ ਸਵਰਗ 'ਚ ਹੈ ਅਤੇ ਉਸ ਦੀ ਅਸੀਸ ਹਮੇਸ਼ਾ ਸਾਡੇ 'ਤੇ ਰਹੇਗੀ! ਤੁਸੀਂ ਸਾਰੇ ਖੁਸ਼ਕਿਸਮਤ ਹੋ ਜੋ ਲੋਕ ਆਪਣੇ ਮਾਪਿਆ ਨਾਲ ਹਨ। ਹਰ ਵਾਰ ਉਨ੍ਹਾਂ ਨੂੰ ਤੁਸੀਂ ਜੱਫੀ ਪਾ ਸਕਦੇ ਹੋ ਅਤੇ ਚੁੰਮ ਸਕਦੇ ਹੋ ਜਦੋਂ ਵੀ ਚਾਹੋ.. ਹਮੇਸ਼ਾ ਆਪਣੇ ਮਾਪਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨਾਲ ਕਿੰਨਾ ਪਿਆਰ ਕਰਦੇ ਹੋ ਕਿਉਂਕਿ ਮਾਪੇ ਸਾਡੇ ਜਿਉਂਦੇ ਜਾਗਦੇ ਰੱਬ ਨੇ।'

ਜੇ ਗੱਲ ਕਰੀਏ ਵਿੰਦੂ ਦਾਰਾ ਸਿੰਘ ਦੀ ਤਾਂ ਉਹ ਹਿੰਦੀ ਫ਼ਿਲਮਾਂ ਦੇ ਨਾਲ ਪੰਜਾਬੀ ਫ਼ਿਲਮਾਂ 'ਚ ਸਰਗਰਮ ਰਹਿੰਦੇ ਹਨ। ਉਹ ਟੀ. ਵੀ. ਦੇ ਕਈ ਨਾਮੀ ਸੀਰੀਅਲਾਂ 'ਚ ਕੰਮ ਕਰ ਚੁੱਕੇ ਹਨ। ਉਹ 'ਨਾਨਕ ਨਾਮ ਜਹਾਜ਼' ਫ਼ਿਲਮ ਦੇ ਰੀਮੇਕ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕਈ ਹੋਰ ਫ਼ਿਲਮਾਂ 'ਚ ਵੀ ਕੰਮ ਕਰਦੇ ਹੋਏ ਨਜ਼ਰ ਆਉਣਗੇ।  

 
 
 
 
 
View this post on Instagram
 
 
 
 
 
 
 
 
 
 
 

A post shared by Vindu dara Singh (@vindusingh)

sunita

This news is Content Editor sunita