‘12ਵੀਂ ਫੇਲ’ ਨੂੰ ਪ੍ਰਮੋਟ ਕਰਨ ਪਟਨਾ ਦੇ ਪ੍ਰਾਚੀਨ ਹਨੂੰਮਾਨ ਮੰਦਰ ਤੇ ਮਰੀਨ ਡਰਾਈਵ ਪਹੁੰਚੇ ਵਿਕਰਾਂਤ ਮੈਸੀ

10/21/2023 1:03:29 PM

ਮੁੰਬਈ (ਬਿਊਰੋ)– ਵਿਧੂ ਵਿਨੋਦ ਚੋਪੜਾ ਦੀ ਵਿਕਰਾਂਤ ਮੈਸੀ ਸਟਾਰਰ ਫ਼ਿਲਮ ‘12ਵੀਂ ਫੇਲ’ ਆਪਣੀ ਰਿਲੀਜ਼ ਲਈ ਤਿਆਰ ਹੈ। ਹੁਣ ਫ਼ਿਲਮ ਦੀ ਪ੍ਰਮੋਸ਼ਨ ਲਈ ਲੀਡ ਅਦਾਕਾਰ ਵਿਕਰਾਂਤ ਮੈਸੀ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਬਿਹਾਰ ਦੀ ਰਾਜਧਾਨੀ ਪਟਨਾ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਸਟਾਰਰ ਫ਼ਿਲਮ 'ਮੌਜਾਂ ਹੀ ਮੌਜਾਂ' ਦੀ ਬ੍ਰਿਸਬੇਨ 'ਚ ਸਪੈਸ਼ਲ ਸਕ੍ਰੀਨਿੰਗ ਮੌਕੇ ਫ਼ਿਲਮ ਨੂੰ ਸਲਾਹਿਆ

ਇਸ ਦੌਰਾਨ ਮੈਸੀ ਨੇ ਪ੍ਰਾਚੀਨ ਮੰਦਰ ’ਚ ਮੱਥਾ ਟੇਕਿਆ ਤੇ ਮਰੀਨ ਡਰਾਈਵ ’ਚ ਪ੍ਰਸ਼ੰਸਕਾਂ ਨੂੰ ਮਿਲੇ। ਵਿਧੂ ਵਿਨੋਦ ਚੋਪੜਾ ਦੀ ਫ਼ਿਲਮ ਦੀ ਕਹਾਣੀ ਬਹੁਤ ਸਾਰੇ ਅਜਿਹੇ ਬੱਚਿਆਂ ਦੀ ਕਹਾਣੀ ਹੈ, ਜੋ ਆਈ. ਏ. ਐੱਸ. ਤੇ ਆਈ. ਪੀ. ਐੱਸ. ਬਣਨ ਦਾ ਸੁਪਨਾ ਲੈ ਕੇ ਚੱਲਦੇ ਹਨ ਤੇ ਉਸ ’ਚ ਮਿਲੀ ਹਾਰ ਤੋਂ ਖ਼ੁਦ ਨੂੰ ਟੁੱਟਣ ਦੀ ਥਾਂ ਹੋਰ ਮਜ਼ਬੂਤ ਕਰਕੇ ਰੀਸਟਾਰਟ ਕਰਦੇ ਹਨ।

‘12ਵੀਂ ਫੇਲ’ ਦੀ ਕਹਾਣੀ ਸੱਚੀ ਘਟਨਾ ’ਤੇ ਆਧਾਰਿਤ ਹੈ, ਜੋ ਇਸ ਨੂੰ ਖ਼ਾਸ ਬਣਾਉਂਦੀ ਹੈ। ਵਿਧੂ ਵਿਨੋਦ ਚੋਪੜਾ ਦੀ ‘12ਵੀਂ ਫੇਲ’ 27 ਅਕਤੂਬਰ ਨੂੰ ਦੁਨੀਆ ਭਰ ’ਚ ਹਿੰਦੀ, ਤਾਮਿਲ, ਤੇਲਗੂ ਤੇ ਕੰਨੜਾ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh