ਵਿੱਕੀ ਕੌਸ਼ਲ ਨੇ ਰਚਿਆ ਇਤਿਹਾਸ, ਸ਼ਾਹਰੁਖ-ਸਲਮਾਨ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ

12/25/2023 11:59:24 AM

ਐਂਟਰਟੇਨਮੈਂਟ ਡੈਸਕ– ਵਿੱਕੀ ਕੌਸ਼ਲ ਲਈ ਇਹ ਸਾਲ ਬੇਹੱਦ ਸ਼ਾਨਦਾਰ ਰਿਹਾ ਹੈ। ਆਪਣੇ ਕਰੀਅਰ ਦੀਆਂ ਬੈਸਟ ਫ਼ਿਲਮਾਂ ਦੇਣ ਦੇ ਨਾਲ-ਨਾਲ ਹੁਣ ਜਾਂਦੇ-ਜਾਂਦੇ ਵਿੱਕੀ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ।

ਇਹ ਮੁਕਾਮ ਅਜੇ ਤਕ ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਵਰਗੇ ਕਲਾਕਾਰਾਂ ਨੂੰ ਵੀ ਨਸੀਬ ਨਹੀਂ ਹੋਇਆ ਹੈ। ਦੱਸ ਦੇਈਏ ਕਿ ਵਿੱਕੀ ਕੌਸ਼ਲ ਨੂੰ ਇੰਸਟਾਗ੍ਰਾਮ ਦੇ ਅਧਿਕਾਰਕ ਹੈਂਡਲ ਵਲੋਂ ਫਾਲੋਅ ਕੀਤਾ ਗਿਆ ਹੈ, ਜਿਸ ਨਾਲ ਵਿੱਕੀ ਕੌਸ਼ਲ ਪਹਿਲੇ ਤੇ ਇਕਲੌਤੇ ਬਾਲੀਵੁੱਡ ਅਦਾਕਾਰ ਬਣ ਗਏ ਹਨ, ਜਿਨ੍ਹਾਂ ਨੂੰ ਇੰਸਟਾਗ੍ਰਾਮ ਵਲੋਂ ਫਾਲੋਅ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਰਬਾਜ਼ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਨਿਕਾਹ, ਸਾਂਝੀ ਕੀਤੀ ਲਾੜੀ ਦੀ ਪਹਿਲੀ ਝਲਕ

ਇੰਸਟਾਗ੍ਰਾਮ ਵਲੋਂ ਦੁਨੀਆ ਭਰ ਦੇ ਸਿਰਫ਼ 81 ਲੋਕਾਂ ਨੂੰ ਹੀ ਫਾਲੋਅ ਕੀਤਾ ਗਿਆ ਹੈ। 665 ਮਿਲੀਅਨ ਫਾਲੋਅਰਜ਼ ਵਾਲੇ ਇੰਸਟਾਗ੍ਰਾਮ ਹੈਂਡਲ ਵਲੋਂ ਵਿੱਕੀ ਕੌਸ਼ਲ ਨੂੰ ਫਾਲੋਅ ਕਰਨਾ ਬੇਹੱਦ ਵੱਡੀ ਗੱਲ ਹੈ।

ਦੱਸ ਦੇਈਏ ਕਿ ਵਿੱਕੀ ਕੌਸ਼ਲ ਨੂੰ 21 ਦਸੰਬਰ ਨੂੰ ਰਿਲੀਜ਼ ਹੋਈ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ ’ਚ ਦੇਖਿਆ ਗਿਆ ਹੈ ਤੇ ਇਸ ਫ਼ਿਲਮ ’ਚ ਵਿੱਕੀ ਕੌਸ਼ਲ ਦੀ ਪੇਸ਼ਕਾਰੀ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh