ਰਾਜਸਥਾਨ 'ਚ ਹੋਵੇਗਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਸ਼ਾਹੀ ਵਿਆਹ, 7 ਤੋਂ 12 ਦਸੰਬਰ ਤੱਕ ਚੱਲਣਗੀਆਂ ਰਸਮਾਂ

11/09/2021 10:38:41 AM

ਜੈਪੁਰ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਦੀ ਰਿੰਗ ਸੈਨੇਮਨੀ ਦੀਆਂ ਖ਼ਬਰਾਂ ਵਿਚਾਲੇ ਦੋਨੋਂ ਦੇ ਵਿਆਹ ਦੀਆਂ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਹ ਹੌਟ ਜੋੜਾ ਅਗਲੇ ਦਸੰਬਰ 'ਚ 'ਸਵਾਈ ਮਾਧੋਪੁਰ' ਦੇ ਚੌਥ ਦਾ ਬਰਵਾੜਾ ਦਾ ਸਿਕਸ ਸੈਂਸ ਬਰਵਾੜਾ ਫੋਰਟ ਹੋਟਲ 'ਚ ਵਿਆਹ ਕਰਵਾਏਗਾ। ਦੋਵਾਂ ਦੇ ਵਿਆਹ ਦੀਆਂ ਰਸਮਾਂ 7 ਤੋਂ 12 ਦਸੰਬਰ ਦਰਮਿਆਨ ਹੋਣਗੀਆਂ। ਇਸ ਲਈ ਹੋਟਲ ਦੀ ਬੁਕਿੰਗ ਹੋ ਚੁੱਕੀ ਹੈ। ਬਸ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਹੋਟਲ ਨੇ ਵੀ ਇਸ 'ਵੀ. ਆਈ. ਪੀ.' ਵਿਆਹ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਕਬੀਰ ਖ਼ਾਨ ਦੇ ਘਰ ਕਰਵਾਈ ਗਈ ਸੈਰੇਮਨੀ
ਦੱਸ ਦਈਏ ਕਿ ਦੀਵਾਲੀ 'ਤੇ ਨਿਰਦੇਸ਼ਕ ਕਬੀਰ ਖ਼ਾਨ ਦੇ ਘਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਰੋਕਾ ਸੈਰੇਮਨੀ ਹੋਈ ਹੈ। ਇਸ ਸੈਰੇਮਨੀ 'ਚ ਪਰਿਵਾਰ ਦੇ ਖ਼ਾਸ ਮੈਂਬਰ ਹੀ ਸ਼ਾਮਲ ਹੋਏ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਦੀਵਾਲੀ ਨੂੰ ਸ਼ੁਭ ਮੰਨਦੇ ਹੋਏ ਉਸੇ ਦਿਨ ਮੰਗਣੀ ਕਰ ਲਈ।
ਖ਼ਬਰਾਂ ਮੁਤਾਬਕ, ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਮੀਡੀਆ ਦੇ ਕੈਮਰੇ ਤੋਂ ਖੁਦ ਨੂੰ ਬਚਾਉਣ ਲਈ ਵੱਖ-ਵੱਖ ਕਾਰਾਂ 'ਚ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਪਹਿਲਾਂ ਹੀ ਮੀਡੀਆ 'ਚ ਹਨ। ਇੱਥੋਂ ਤਕ ਕਿ ਘਟਨਾ ਸਥਾਨ ਤੋਂ ਪਤਾ ਲੱਗਾ ਹੈ ਕਿ ਦੋਵੇਂ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਰਿਜ਼ੋਰਟ 'ਚ ਸੱਤ ਫੇਰੇ ਲੈਣ ਜਾ ਰਹੇ ਹਨ। ਦੋਵੇਂ ਦਸੰਬਰ ਮਹੀਨੇ 'ਚ ਵਿਆਹ ਕਰਨ ਜਾ ਰਹੇ ਹਨ।

ਦਸੰਬਰ 'ਚ ਵਿਆਹ
ਇਸ ਮੌਕੇ ਕਬੀਰ ਖ਼ਾਨ ਦੇ ਘਰ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ ਪਰ ਲੋਕਾਂ ਨੇ ਸੋਚਿਆ ਕਿ ਇਹ ਦੀਵਾਲੀ ਮਨਾਉਣ ਲਈ ਹੋਵੇਗਾ। ਦੂਜੇ ਪਾਸੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਕੋਈ ਨਹੀਂ ਸਮਝ ਸਕਿਆ ਕਿ ਇਹ ਦੀਵਾਲੀ ਹੈ ਜਾਂ ਮੰਗਣੀ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਇਹ ਜੋੜਾ ਵਿਆਹ ਲਈ ਵਿਦੇਸ਼ ਦੀ ਮੰਜ਼ਿਲ ਦੀ ਤਲਾਸ਼ ਕਰ ਰਿਹਾ ਹੈ ਪਰ ਬਿਜ਼ੀ ਸ਼ੈਡਿਊਲ ਕਾਰਨ ਉਨ੍ਹਾਂ ਨੇ ਰਾਜਸਥਾਨ ਨੂੰ ਚੁਣਿਆ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


 

sunita

This news is Content Editor sunita