ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਦੇ ਬਾਹਰ ਸਪਾਟ ਹੋਏ ਵਿੱਕੀ-ਅੰਕਿਤਾ, ਵੇਖੋ ਤਸਵੀਰਾਂ

12/17/2021 10:38:56 AM

ਮੁੰਬਈ- ਅਦਾਕਾਰਾ ਅੰਕਿਤਾ ਲੋਖੰਡੇ 14 ਦਸੰਬਰ ਨੂੰ ਪ੍ਰੇਮੀ ਵਿੱਕੀ ਜੈਨ ਦੇ ਨਾਲ ਸੱਤ ਫੇਰੇ ਲੈ ਕੇ ਵਿਆਹ ਦੇ ਬੰਧਣ 'ਚ ਬੱਝ ਗਈ ਹੈ। ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਖੂਬ ਵਾਹਾਵਾਹੀ ਖੱਟੀ ਹੈ। ਗੋਲਡਨ ਲਹਿੰਗੇ 'ਚ ਅੰਕਿਤਾ ਬਹੁਤ ਖੂਬਸੂਰਤ ਲੱਗ ਰਹੀ ਹੈ। ਉੱਧਰ ਵਿੱਕੀ ਜੈਨ ਵੀ ਵ੍ਹਾਈਟ ਸ਼ੇਰਵਾਨੀ 'ਚ ਸੁੰਦਰ ਲੱਗ ਰਹੇ ਸਨ। ਹਾਲ ਹੀ 'ਚ ਅੰਕਿਤਾ ਅਤੇ ਵਿੱਕੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।


ਤਸਵੀਰਾਂ 'ਚ ਅੰਕਿਤਾ ਬਲਿਊ ਸਾੜੀ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਮੈਚਿੰਗ ਚੂੜੀਆਂ ਪਹਿਨੀ ਹੋਈ ਹੈ। ਮਾਂਗ 'ਚ ਸਿੰਦੂਰ, ਗਲੇ 'ਚ ਮੰਗਲਸੂਤਰ ਅਤੇ ਲੋਅ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। ਉਧਰ ਵਿੱਕੀ ਬਲਿਊ ਅਤੇ ਬਲੈਕ ਪੈਂਟ 'ਚ ਹੈਂਡਸਮ ਲੱਗ ਰਹੇ ਹਨ।

ਵਿੱਕੀ ਨੇ ਅੱਖਾਂ 'ਤੇ ਬਲੈਕ ਚਸ਼ਮਾ ਲਗਾਇਆ ਹੈ। ਦੋਵੇਂ ਇਕੱਠੇ ਕਾਫੀ ਖੁਸ਼ ਲੱਗ ਰਹੇ ਹਨ। ਜੋੜਾ ਮੀਡੀਆ ਦੇ ਸਾਹਮਣੇ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।


ਦੱਸ ਦੇਈਏ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਵਿਆਹ ਤੋਂ ਪਹਿਲਾਂ ਇਕ ਦੂਜੇ ਡੇਟ ਕਰਦੇ ਸਨ। ਇਨ੍ਹਾਂ ਦੀ ਮੁਲਾਕਾਤ ਇਕ ਕਾਮਨ ਦੋਸਤ ਦੇ ਰਾਹੀਂ ਹੋਈ ਸੀ। ਵਿੱਕੀ ਤੋਂ ਪਹਿਲਾਂ ਅੰਕਿਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਡੇਟ ਕਰ ਰਹੀ ਸੀ।


ਹਾਲਾਂਕਿ ਬਾਅਦ 'ਚ ਦੋਵਾਂ ਦਾ ਬ੍ਰੇਕਅਪ ਹੋ ਗਿਆ ਸੀ। ਉਧਰ ਹੁਣ ਵਿੱਕੀ ਨਾਲ 4 ਸਾਲ ਡੇਟਿੰਗ ਤੋਂ ਬਾਅਦ ਅੰਕਿਤਾ 14 ਦਸੰਬਰ ਨੂੰ ਸੱਤ ਫੇਰੇ ਲੈ ਕੇ ਹਮੇਸ਼ਾ-ਹਮੇਸ਼ਾ ਲਈ ਵਿੱਕੀ ਜੈਨ ਦੀ ਲਾੜੀ ਬਣ ਗਈ ਹੈ।

Aarti dhillon

This news is Content Editor Aarti dhillon