ਸਚਿਨ ਆਹੂਜਾ ਨੇ ਸਾਂਝੀ ਕੀਤੀ ਅਣਮੁੱਲੀ ਤਸਵੀਰ, ਇੱਕ ਫਰੇਮ ''ਚ ਨਜ਼ਰ ਆਏ ਸੰਗੀਤ ਜਗਤ ਲੈਜੇਂਡ ਸਿੰਗਰ

05/18/2021 6:14:28 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਹੀ ਬੇਸ਼ਕੀਮਤੀ ਤਸਵੀਰ ਸਾਂਝੀ ਕੀਤੀ ਹੈ। ਜੀ ਹਾਂ ਅਜਿਹੀਆਂ ਬਹੁਤ ਹੀ ਘੱਟ ਤਸਵੀਰਾਂ ਹੁੰਦੀਆਂ ਹਨ, ਜਿਨ੍ਹਾਂ 'ਚ ਸੰਗੀਤ ਜਗਤ ਲੈਜੇਂਡ ਸਿੰਗਰ ਇਕੱਠੇ ਨਜ਼ਰ ਆਉਂਦੇ ਹਨ। ਉਨ੍ਹਾਂ ਸਮਿਆਂ 'ਚ ਅੱਜ ਵਾਂਗ ਹਰ ਕਿਸੇ ਕੋਲ ਕੈਮਰਾ ਨਹੀਂ ਹੁੰਦਾ ਸੀ, ਜਿਸ ਕਰਕੇ ਅਜਿਹੇ ਖ਼ਾਸ ਪਲਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਸੀ। ਅਜਿਹੇ 'ਚ ਅਜਿਹੀਆਂ ਪੁਰਾਣੀਆਂ ਤਸਵੀਰਾਂ ਕਿਸੇ ਖ਼ਜਾਨੇ ਤੋਂ ਘੱਟ ਨਹੀਂ ਹਨ। ਸਚਿਨ ਆਹੂਜਾ ਵੱਲੋਂ ਪੋਸਟ ਕੀਤੀ ਇਸ ਤਸਵੀਰ 'ਚ ਸੁਰ ਸਮਰਾਟ ਚਰਨਜੀਤ ਆਹੂਜਾ ਨਾਲ ਹਿੰਦੀ ਜਗਤ ਦੀ ਦਿੱਗਜ ਗਾਇਕਾ ਆਸ਼ਾ ਭੋਸਲੇ ਤੇ ਪੰਜਾਬੀ ਮਿਊਜ਼ਿਕ ਜਗਤ ਦੇ ਮਰਹੂਮ ਗਾਇਕ ਸਰਦੂਲ ਸਿਕੰਦਰ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਸਚਿਨ ਆਹੂਜਾ ਨੇ ਕੈਪਸ਼ਨ 'ਚ ਲਿਖਿਆ ਹੈ, 'ਕਿੰਨੀ ਹੀ ਅਣਮੋਲ ਤਸਵੀਰ ਹੈ.. Legends ਇੱਕੋਂ ਫਰੇਮ 'ਚ ਨਜ਼ਰ ਆ ਰਹੇ ਹਨ। ਮੇਰੇ ਡੈਡੀ ਚਰਨਜੀਤ ਆਹੂਜਾ ਜੀ, ਆਸ਼ਾ ਭੋਸਲੇ ਜੀ, ਸਰਦੂਲ ਸਿਕੰਦਰ ਭਾਜੀ ਤੇ ਮੰਗਲ ਸਿੰਘ ਜੀ। ਮੁੰਬਈ 'ਚ ਕਈ ਦਹਾਕੇ ਪਹਿਲਾਂ ਰਿਕਾਰਡਿੰਗ ਸੈਸ਼ਨ ਦੌਰਾਨ ❤️ #sachinahuja #throwback #ashabhosle #sardoolsikander #music #recordingstudio।' ਇਹ ਪੋਸਟ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ ਹੈ। ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Sachin Ahuja (@thesachinahuja)

ਦੱਸ ਦਈਏ ਕਿ ਸਰਦੂਲ ਸਿਕੰਦਰ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਏ ਕਈ ਮਹੀਨੇ ਹੋ ਗਏ ਹਨ ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਯਾਦ ਕਰਕੇ ਰੋਂ ਪੈਂਦੇ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਗਾਇਕ ਫ਼ਿਰੋਜ਼ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਇੱਕ ਖ਼ਾਸ ਤਸਵੀਰ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ, 'ਤੁਹਾਨੂੰ ਬਹੁਤ ਯਾਦ ਕਰਦੇ ਹਾਂ ਸਰਦੂਲ ਭਾਜੀ ਜੀ।' ਇਸ ਤਸਵੀਰ 'ਚ ਫ਼ਿਰੋਜ਼ ਖ਼ਾਨ ਤੇ ਸਰਦੂਲ ਸਿਕੰਦਰ ਨਾਲ ਕੰਠ ਕਲੇਰ, ਮਾਸਟਰ ਸਲੀਮ ਤੇ ਕਈ ਹੋਰ ਸਾਥੀ ਵੀ ਨਜ਼ਰ ਆਏ ਸਨ।


 

sunita

This news is Content Editor sunita