ਭੀੜ ’ਚ ਦਿਵਿਆਂਗ ਬੱਚੇ ਨੂੰ ਦੇਖ ਭਾਵੁਕ ਹੋ ਗਏ ਵਰੁਣ ਧਵਨ

06/14/2022 12:20:33 PM

ਮੁੰਬਈ (ਬਿਊਰੋ)– ਫ਼ਿਲਮ ‘ਜੁਗ ਜੁਗ ਜੀਓ’ ਦੀ ਸਟਾਰ ਕਾਸਟ ਅੱਜਕਲ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਸ ਲੜੀ ’ਚ ਅਦਾਕਾਰ ਵਰੁਣ ਧਵਨ ਤੇ ਅਦਾਕਾਰਾ ਕਿਆਰਾ ਅਡਵਾਨੀ ਮੁੰਬਈ ਦੇ ਠਾਣੇ ਸ਼ਹਿਰ ਸਥਿਤ ਕੋਰਮ ਮਾਲ ’ਚ ਪੁੱਜੇ। ਉਨ੍ਹਾਂ ਦੀ ਇਕ ਝਲਕ ਪਾਉਣ ਲਈ ਇਥੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ‘ਟੈਲੀਵਿਜ਼ਨ’ ਫ਼ਿਲਮ ਦਾ ਮਨੋਰੰਜਨ ਭਰਪੂਰ ਟਰੇਲਰ ਰਿਲੀਜ਼, 24 ਜੂਨ ਨੂੰ ਦੁਨੀਆ ਭਰ ਹੋਵੇਗੀ ਰਿਲੀਜ਼ (ਵੀਡੀਓ)

ਇਸ ਭੀੜ ਦਾ ਹਿੱਸਾ ਇਕ ਦਿਵਿਆਂਗ ਬੱਚਾ ਵੀ ਸੀ, ਜਿਸ ਨੂੰ ਦੇਖ ਕੇ ਵਰੁਣ ਧਵਨ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨੇ ਭੀੜ ’ਚੋਂ ਲੰਘ ਕੇ ਬੱਚੇ ਨਾਲ ਗੱਲ ਕੀਤੀ ਤੇ ਉਸ ਦਾ ਹੱਥ ਵੀ ਚੁੰਮਿਆ। ਇਸ ਤੋਂ ਬਾਅਦ ਵਰੁਣ ਦੇ ਪ੍ਰਸ਼ੰਸਕ ਉਨ੍ਹਾਂ ਦੀ ਨੇਕ ਦਿਲੀ ਦੇਖ ਕੇ ਫ਼ਿਦਾ ਹੋ ਗਏ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਜੁਗ ਜੁਗ ਜੀਓ’ ਦਾ ਤੀਜਾ ਗੀਤ ‘ਦੁਪੱਟਾ’ ਵੀ ਰਿਲੀਜ਼ ਹੋ ਗਿਆ ਹੈ। ਗੀਤ ਚਾਰਟਬਸਟਰ ’ਤੇ ਕਾਫੀ ਧੂਮ ਮਚਾ ਰਿਹਾ ਹੈ। ਵਰੁਣ ਤੇ ਕਿਆਰਾ ਨੇ ਐਤਵਾਰ ਸ਼ਾਮ ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਮਾਲ ’ਚ ਪਹੁੰਚਣ ਦੀ ਜਾਣਕਾਰੀ ਦਿੱਤੀ ਸੀ।

 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਰਾਜ ਮਹਿਤਾ ਵਲੋਂ ਨਿਰਦੇਸ਼ਿਤ ਫ਼ਿਲਮ ‘ਜੁਗ ਜੁਗ ਜੀਓ’ ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ, ਮਨੀਸ਼ ਪਾਲ, ਪ੍ਰਾਜਕਤਾ ਕੋਲੀ ਸਟਾਰਰ 24 ਜੂਨ ਨੂੰ ਸਿਨੇਮਾਘਰਾਂ ’ਚ ਆਉਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh