ਪਤਨੀ ਨਤਾਸ਼ਾ ਦੇ ਜਨਮਦਿਨ ''ਤੇ ਵਰੁਣ ਧਵਨ ਨੇ ਕੁਝ ਇਸ ਅੰਦਾਜ਼ ''ਚ ਦਿੱਤੀ ਵਧਾਈ

05/08/2022 2:01:13 PM

ਮੁੰਬਈ- ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਬੀ-ਟਾਊਨ ਦੇ ਫੇਸਮ ਜੋੜੇ 'ਚੋਂ ਇਕ ਹੈ। ਵਰੁਣ ਹਮੇਸ਼ਾ ਪਤਨੀ ਨਤਾਸ਼ਾ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਵਰੁਣ ਨੇ ਨਤਾਸ਼ਾ ਦੇ ਨਾਲ ਬਹੁਤ ਹੀ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ।

ਵਰੁਣ ਨੇ ਇਹ ਤਸਵੀਰਾਂ ਨਤਾਸ਼ਾ ਦੇ ਜਨਮਦਿਨ 'ਤੇ ਸਾਂਝੀ ਕੀਤੀ ਹੈ। ਪਹਿਲੀ ਤਸਵੀਰ 'ਚ ਵਰੁਣ ਨਤਾਸ਼ਾ ਨਾਲ ਸੈਲਫੀ ਲੈਂਦੇ ਦਿਖ ਰਹੇ ਹਨ। ਉਧਰ ਦੂਜੀ ਤਸਵੀਰ 'ਚ ਨਤਾਸ਼ਾ ਵਰੁਣ ਦੀਆਂ ਗੱਲ੍ਹਾਂ 'ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। 


ਆਖਿਰੀ ਤਸਵੀਰ ਦੀ ਗੱਲ ਕਰੀਏ ਤਾਂ ਇਸ 'ਚ ਮਿਸੇਜ ਧਵਨ ਆਪਣੇ ਡਾਗ 'ਤੇ ਪਿਆਰ ਲੁਟਾ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਵਰੁਣ ਨੇ ਲਿਖਿਆ-'ਇਸ ਗ੍ਰਹਿ ਦੀ ਮੇਰੇ ਪਸੰਦੀਦਾ ਦਿਲ ਦੀ ਧੜਕਣ ਨੂੰ ਹੈਪੀ ਬਰਥਡੇਅ ਜਾਏ ਦੀ ਮੰਮਾ ਨੂੰ ਵੀ'। ਨਤਾਸ਼ਾ ਅਤੇ ਵਰੁਣ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। 


ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਵਰੁਣ ਧਵਨ ਨੇ ਇਸ ਸਾਲ 24 ਜਨਵਰੀ 'ਚ ਪ੍ਰੇਮੀ ਨਤਾਸ਼ਾ ਦਲਾਲ ਨਾਲ ਸੱਤ ਫੇਰੇ ਲਏ ਸਨ। ਜੋੜੇ ਨੇ ਪਰਿਵਾਰ ਅਤੇ ਕੁਝ ਦੋਸਤਾਂ ਦੇ ਵਿਚਾਲੇ ਅਲੀਬਾਗ 'ਚ ਵਿਆਹ ਰਚਾਇਆ ਸੀ। 

ਕੰਮ ਦੀ ਗੱਲ ਕਰੀਏ ਤਾਂ ਵਰੁਣ ਆਖਿਰੀ ਵਾਰ ਸਾਰਾ ਅਲੀ ਖਾਨ ਦੇ ਨਾਲ 'ਕੁਲੀ ਨੰਬਰ 1' ਦੇ ਰੀਮੇਕ 'ਚ ਨਜ਼ਰ ਆਏ ਸਨ। ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਵਰੁਣ 'ਜੁਗ ਜੁਗ ਜੀਓ', 'ਭੇੜੀਆ' 'ਚ ਨਜ਼ਰ ਆਉਣਗ। ਇਸ ਤੋਂ ਇਲਾਵਾ ਉਹ ਜਾਨਹਵੀ ਕਪੂਰ ਦੇ ਨਾਲ ਫਿਲਮ 'ਬਵਾਲ' 'ਚ ਦਿਖਾਈ ਦੇਵੇਗੀ। 
 

Aarti dhillon

This news is Content Editor Aarti dhillon