ਉਰਫੀ ਜਾਵੇਦ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਮਣੇ ਆਈਆਂ ਤਸਵੀਰਾਂ

11/08/2023 2:02:36 PM

ਜਲੰਧਰ (ਬਿਊਰੋ) : ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਨ ਵਾਲੀ ਉਰਫੀ ਜਾਵੇਦ ਹੁਣ ਸ੍ਰੀ ਦਰਬਾਰ ਸਾਹਿਬ ਪਹੁੰਚੀ। ਜੀ ਹਾਂ, ਹਾਲ ਹੀ 'ਚ ਉਰਫੀ ਜਾਵੇਦ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੀ ਨਜ਼ਰ ਆ ਰਹੀ ਹੈ। ਉਰਫੀ ਜਾਵੇਦ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਹਰਿਮੰਦਰ ਸਾਹਿਬ ਪਹੁੰਚੀ ਉਰਫੀ ਜਾਵੇਦ
ਉਰਫੀ ਜਾਵੇਦ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਆਪਣੇ ਅੰਦਾਜ਼ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਦਰਅਸਲ, ਇਸ ਦੌਰਾਨ ਉਰਫੀ ਜਾਵੇਦ ਨੇ ਗੁਲਾਬੀ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਹੈ। 

ਇਸ ਦੌਰਾਨ ਉਰਫੀ ਜਾਵੇਦ ਨੇ ਕੀਰਤਨ ਸਰਵਣ ਕੀਤਾ ਅਤੇ ਪ੍ਰਸ਼ਾਦ ਵੀ ਲਿਆ। ਇਨ੍ਹਾਂ ਤਸਵੀਰਾਂ 'ਚ ਸਭ ਸਾਫ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ 'ਚ ਉਰਫੀ ਜਾਵੇਦ ਤੋਂ ਇਲਾਵਾ ਉਸ ਦੀ ਛੋਟੀ ਭੈਣ ਆਸਫੀ ਜਾਵੇਦ ਵੀ ਨਜ਼ਰ ਆ ਰਹੀ ਹੈ। ਉਰਫੀ ਜਾਵੇਦ ਨੇ ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ 'ਚ 'ਵਾਹਿਗੁਰੂ' ਲਿਖਿਆ।

ਫਰਜ਼ੀ ਗ੍ਰਿਫ਼ਤਾਰੀ ਨੂੰ ਲੈ ਕੇ ਹੋਇਆ ਸੀ ਖ਼ੂਬ ਹੰਗਾਮਾ
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਰਫੀ ਜਾਵੇਦ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਪੁਲਸ ਦੀ ਵਰਦੀ ਪਹਿਨੀਆਂ ਦੋ ਔਰਤਾਂ ਉਸ ਨੂੰ ਗ੍ਰਿਫ਼ਤਾਰ ਕਰਦੀਆਂ ਨਜ਼ਰ ਆ ਰਹੀਆਂ ਸਨ। ਉਰਫੀ ਜਾਵੇਦ ਦੀ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਸੀ, ਜੋ ਸਿਰਫ ਇਕ ਬ੍ਰਾਂਡ ਲਈ ਪ੍ਰਚਾਰ ਸਟੰਟ ਸੀ। ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਅਤੇ ਮੁੰਬਈ ਪੁਲਸ ਨੇ ਉਰਫੀ ਜਾਵੇਦ ਦਾ ਨਾਂ ਲਏ ਬਿਨਾਂ ਮਾਮਲੇ 'ਚ ਦਖ਼ਲ ਦਿੱਤਾ।

 

sunita

This news is Content Editor sunita