ਉਰਫੀ ਜਾਵੇਦ ਨੂੰ ਇਸਲਾਮ ''ਤੇ ਨਹੀਂ ਯਕੀਨ, ਮੁਸਲਿਮ ਲੜਕੇ ਨਾਲ ਨਹੀਂ ਕਰੇਗੀ ਵਿਆਹ, ਦੱਸਿਆ ਕਾਰਨ

Thursday, Dec 23, 2021 - 02:34 PM (IST)

ਮੁੰਬਈ- ਬਿਗ ਬੌਸ ਫੇਮ ਉਰਫੀ ਜਾਵੇਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅੱਜ ਉਹ ਇਕ ਫੈਸ਼ਨ ਡੀਵਾ ਬਣ ਗਈ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਆਏ ਦਿਨ ਆਪਣੇ ਸੋਸ਼ਲ ਮੀਡੀਆ 'ਤੇ ਆਪਣੀਆਂ ਬਿਹਤਰੀਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਦੀ ਵਧਦੀ ਪ੍ਰਸਿੱਧੀ ਦੇ ਪਿੱਛੇ ਉਨ੍ਹਾਂ ਦਾ ਡ੍ਰੈਸਿੰਗ ਸੈਂਸ ਵੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਨਿੱਜੀ ਇਦਾਰੇ ਨੂੰ ਦਿੱਤੇ ਇੰਟਰਵਿਊ 'ਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। 

PunjabKesari
ਇੰਡੀਆ ਟੁਡੇ ਨੂੰ ਦਿੱਤੇ ਇੰਟਰਵਿਊ 'ਚ ਉਰਫੀ ਜਾਵੇਦ ਨੇ ਦੱਸਿਆ ਕਿ ਉਹ ਮੁਸਲਿਮ ਪਰਿਵਾਰ 'ਚੋਂ ਤਾਂ ਹੈ ਪਰ ਉਹ ਮੁਸਲਿਮ ਲੜਕੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਨੇ ਦੱਸਿਆ ਕਿ ਉਹ ਇਨ੍ਹੀਂ ਦਿਨੀਂ ਭਗਵਦ ਗੀਤਾ ਪੜ੍ਹ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸਲਾਮ 'ਚ ਯਕੀਨ ਨਹੀਂ ਰੱਖਦੀ। ਮੈਂ ਕਿਸੇ ਧਰਮ ਨੂੰ ਫੋਲੋ ਨਹੀਂ ਕਰਦੀ। ਇਸ ਲਈ ਮੈਨੂੰ ਪਰਵਾਹ ਨਹੀਂ ਹੈ ਕਿ ਮੈਂ ਕਿਸ ਨਾਲ ਪਿਆਰ ਕਰਦੀ ਹਾਂ। ਮੈਂ ਕਦੇ ਮੁਸਲਿਮ ਲੜਕੇ ਨਾਲ ਵਿਆਹ ਨਹੀਂ ਕਰਾਂਗੀ। ਸਾਨੂੰ ਉਸ ਨਾਲ ਵਿਆਹ ਕਰਨਾ ਚਾਹੀਦਾ ਜੋ ਸਾਨੂੰ ਪਸੰਦ ਹੋਵੇ।

PunjabKesari
ਉਰਫੀ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਬੋਲਡ ਲੁੱਕ 'ਚ ਨਜ਼ਰ ਆਉਂਦੀ ਹੈ ਤਾਂ ਉਨ੍ਹਾਂ ਦਾ ਸਮਾਜ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦਾ,ਕਿਉਂਕਿ ਇੰਡਸਟਰੀ 'ਚ ਉਨ੍ਹਾਂ ਦਾ ਕੋਈ ਗਾਡਫਾਦਰ ਨਹੀਂ ਹੈ। ਉਰਫੀ ਮੁਤਾਬਕ ਉਹ ਮੁਸਲਿਮ ਲੜਕੀ ਹੈ, ਜਦੋਂ ਵੀ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ 'ਤੇ ਗੰਦੇ ਕੁਮੈਂਟਸ ਕਰਦੇ ਹਨ ਤਾਂ ਉਸ 'ਚੋਂ ਜ਼ਿਆਦਾਤਰ ਮੁਸਲਿਮ ਲੋਕ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਇਸਲਾਮ ਦੇ ਅਕਸ ਨੂੰ ਖਰਾਬ ਕਰ ਰਹੀ ਹਾਂ। ਮੁਸਲਿਮ ਪੁਰਸ਼ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਔਰਤਾਂ ਨੂੰ ਇਕ ਖ਼ਾਸ ਤਰੀਕੇ ਨਾਲ ਵਰਤਾਓ ਕਰਨਾ ਚਾਹੀਦੈ।

PunjabKesari
ਉਰਫੀ ਨੇ ਕਿਹਾ ਕਿ ਮੇਰੇ ਪਿਤਾ ਬਹੁਤ ਜ਼ਿਆਦਾ ਕੰਜ਼ਰਵੇਟਿਵ ਸਨ। ਜਦੋਂ ਮੈਂ 17 ਸਾਲ ਦੀ ਸੀ ਤਾਂ ਉਨ੍ਹਾਂ ਨੇ ਮੇਰੀ ਮਾਂ ਅਤੇ ਸਾਨੂੰ ਸਭ ਨੂੰ ਛੱਡ ਦਿੱਤਾ ਸੀ। ਮੇਰੀ ਮਾਂ ਬਹੁਤ ਧਾਰਮਿਕ ਮਹਿਲਾ ਹੈ ਪਰ ਉਨ੍ਹਾਂ ਨੇ ਕਦੇ ਵੀ ਸਾਡੇ 'ਤੇ ਆਪਣਾ ਧਰਮ ਨਹੀਂ ਥੋਪਿਆ। ਮੇਰੇ ਭਰਾ-ਭੈਣ ਇਸਲਾਮ ਨੂੰ ਫੋਲੋ ਕਰਦੇ ਹਨ ਪਰ ਮੈਂ ਨਹੀਂ। ਉਰਫੀ ਦਾ ਕਹਿਣਾ ਹੈ ਕਿ ਧਰਮ ਨੂੰ ਮੰਨਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ। ਸਭ ਨੂੰ ਆਪਣੇ ਹਿਸਾਬ ਨਾਲ ਧਰਮ ਚੁਣਨ ਅਤੇ ਉਸ ਨੂੰ ਫੋਲੋ ਕਰਨ ਦਾ ਅਧਿਕਾਰ ਹੈ।


Aarti dhillon

Content Editor

Related News