ਸੋਸ਼ਲ ਮੀਡੀਆ ''ਤੇ ਛਾਈਆਂ ਯਾਮੀ ਗੌਤਮ-ਆਦਿੱਤਿਆ ਧਰ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

06/05/2022 3:45:37 PM

ਮੁੰਬਈ- ਅਦਾਕਾਰਾ ਯਾਮੀ ਗੌਤਮ ਅਤੇ ਫਿਲਮ ਡਾਇਰੈਕਟਰ ਆਦਿੱਤਿਆ ਧਰ ਇੰਡਸਟਰੀ ਦੇ ਸਭ ਤੋਂ ਕਿਊਟ ਜੋੜਿਆਂ 'ਚੋਂ ਇਕ ਹਨ। ਜੋੜੇ ਨੇ ਬੀਤੇ ਸਾਲ ਜੂਨ 'ਚ ਹਿਮਾਚਲ ਦੀਆਂ ਵਾਦੀਆਂ 'ਚ ਸੀਕ੍ਰੇਟ ਵਿਆਹ ਰਚਾਇਆ ਸੀ। ਅਦਾਕਾਰਾ ਨੇ ਅਚਾਨਕ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਸੀ। ਯਾਮੀ ਦਾ ਵਿਆਹ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ ਪਰ ਦੇਖੋ ਹੁਣ ਯਾਮੀ ਗੌਤਮ ਅਤੇ ਆਦਿੱਤਿਆ ਧਰ ਨੇ ਆਪਣੀ ਖੁਸ਼ਹਾਲ ਜ਼ਿੰਦਗੀ ਦਾ ਇਕ ਸਾਲ ਪੂਰਾ ਹੋ ਗਿਆ। 

PunjabKesari
4 ਜੂਨ ਨੂੰ ਜੋੜੇ ਨੇ ਆਪਣੀ ਪਹਿਲੀ ਵਰ੍ਹੇਗੰਢ ਮਨਾਈ। ਇਸ ਮੌਕੇ 'ਤੇ ਯਾਮੀ ਗੌਤਮ ਨੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਮਹਿੰਦੀ, ਹਲਦੀ, ਪੂਜਾ ਅਤੇ ਸੱਤ ਫੇਰੇ ਲੈਣ ਤੱਕ ਦੇ ਸ਼ਾਟਸ ਹਨ। ਉਧਰ ਯਾਮੀ ਦੀ ਭੈਣ ਸੁਰੀਲੀ ਨੇ ਵੀ ਇਸ ਖਾਸ ਮੌਕੇ 'ਤੇ ਵਿਆਹ ਨਾਲ ਜੁੜੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari
ਸੁਰੀਲੀ ਨੇ ਯਾਮੀ ਅਤੇ ਆਦਿੱਤਿਆ ਦੇ ਨਾਲ ਉਨ੍ਹਾਂ ਦੇ ਵਿਆਹ ਦੀ ਇਕ ਯਾਦਗਾਰ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ 'ਚ ਸੁਰੀਲੀ ਦੇ ਪਤੀ ਜਸਰਾਜ ਸਿੰਘ ਭੱਟੀ ਵੀ ਸਨ। ਵਿਆਹ 'ਚ ਯਾਮੀ ਨੇ ਸਿੰਪਲ ਰੈੱਡ ਸਾੜੀ ਦੇ ਨਾਲ ਪਹਾੜੀ ਨੱਥ ਕਾਫੀ ਪਿਆਰੀ ਲੱਗ ਰਹੀ ਹੈ।

PunjabKesari
ਲਾਲ ਚੂੜ੍ਹਾ, ਮੰਗ ਟੀਕਾ, ਹੈਵੀ ਨੈਕਲੈੱਸ ਉਨ੍ਹਾਂ ਦੀ ਲੁਕ ਨੂੰ ਚਾਰ ਚੰਨ ਲਗਾ ਰਿਹਾ ਹੈ। ਉਧਰ ਆਦਿੱਤਿਆ ਧਨ ਨੇ ਆਫ ਵ੍ਹਾਈਟ ਰੰਗ ਦੀ ਸ਼ੇਰਵਾਨੀ ਪਾਈ ਹੈ।

PunjabKesari
ਯਾਮੀ ਗੌਤਮ ਅਤੇ ਆਦਿੱਤਿਆ ਨੇ ਫਿਲਮ 'ਉਰੀ : ਦਿ ਸਰਜੀਕਲ ਸਟਰਾਈਕ' ਦੇ ਨਾਲ ਕੰਮ ਕੀਤਾ ਸੀ। ਇਸ ਫਿਲਮ 'ਚ ਵਿੱਕੀ ਕੌਸ਼ਲ ਨੇ ਮੁੱਖ ਭੂਮਿਕਾ ਨਿਭਾਈ ਸੀ। ਦੱਸਿਆ ਜਾਂਦਾ ਹੈ ਕਿ ਦੋਵੇਂ ਫਿਲਮਾਂ ਦੇ ਸਮੇਂ ਤੋਂ ਹੀ ਰਿਸ਼ਤੇ 'ਚ ਸਨ। ਹਾਲਾਂਕਿ ਕਦੇ ਇਸ ਦੇ ਬਾਰੇ 'ਚ ਗੱਲ ਨਹੀਂ ਕੀਤੀ ਸੀ। ਕਰੀਬ 3 ਸਾਲਾਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜੇ ਨੇ 4 ਜੂਨ 2021 ਨੂੰ ਹਿਮਾਚਲ ਪ੍ਰਦੇਸ਼ 'ਚ ਇੰਟੀਮੇਟ ਸੈਰੇਮਨੀ 'ਚ ਵਿਆਹ ਕੀਤਾ ਸੀ।


ਕੰਮਕਾਰ ਦੀ ਗੱਲ ਕਰੀਏ ਤਾਂ ਯਾਮੀ ਗੌਤਮ ਨੂੰ ਹਾਲ ਹੀ 'ਚ ਫਿਲਮ 'ਦਸਵੀਂ' 'ਚ ਦੇਖਿਆ ਗਿਆ ਸੀ ਜਿਸ 'ਚ ਉਹ ਅਦਾਕਾਰ ਅਭਿਸ਼ੇਕ ਬੱਚਨ ਦੇ ਨਾਲ ਨਜ਼ਰ ਆਈ ਸੀ।

PunjabKesari


Aarti dhillon

Content Editor

Related News