ਸੀ. ਐੱਮ. ਊਧਵ ਠਾਕਰੇ ਬੋਲੇ- ਬਾਲੀਵੁੱਡ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਬਰਦਾਸ਼ਤ

10/16/2020 8:52:48 AM

ਮੁੰਬਈ (ਬਿਊਰੋ) – ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀਰਵਾਰ ਨੂੰ ਕਿਹਾ ਕਿ ਹਿੰਦੀ ਫਿਲਮ ਉਦਯੋਗ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਅਤੇ ਇਸ ਨੂੰ ਖ਼ਤਮ ਕਰਨ ਅਤੇ ਕਿਤੇ ਹੋਰ ਥਾਂ ਸ਼ਿਫਟ ਕੀਤੇ ਜਾਣ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਕਈ ਏਜੰਸੀਆਂ ਵਲੋਂ ਕੀਤੀ ਜਾ ਰਹੀ ਜਾਂਚ ਅਤੇ ਮੀਡੀਆ ਕਵਰੇਜ ਨੂੰ ਲੈ ਕੇ ਠਾਕਰੇ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਨੂੰ ਕੁਝ ਲੋਕਾਂ ਦੁਆਰਾ ਬਾਲੀਵੁੱਡ ਨੂੰ ਨਿਸ਼ਾਨਾ ਬਣਾਉਣ ਲਈ ਜਾਣ ਬੁੱਝ ਕੇ ਚਲਾਏ ਜਾਣ ਵਾਲੇ ਅਭਿਆਨ ਦੇ ਤੌਰ ’ਤੇ ਵੇਖਿਆ ਗਿਆ।

ਊਧਵ ਠਾਕਰੇ ਨੇ ਕਿਹਾ ਕਿ ਮੁੰਬਈ ਨਾ ਸਿਰਫ ਦੇਸ਼ ਦੀ ਆਰਥਿਕ ਰਾਜਧਾਨੀ ਹੈ, ਸਗੋਂ ਮਨੋਰੰਜਨ ਦੀ ਰਾਜਧਾਨੀ ਵੀ ਹੈ। ਠਾਕਰੇ ਨੇ ਕਿਹਾ, ‘ਵਿਸ਼ਵ ਪੱਧਰ ’ਤੇ ਬਾਲੀਵੁੱਡ ਦੀ ਨਕਲ ਕੀਤੀ ਜਾਂਦੀ ਹੈ। ਫਿਲਮ ਉਦਯੋਗ ਭਾਰੀ ਗਿਣਤੀ ਵਿਚ ਰੋਜ਼ਗਾਰ ਪੈਦਾ ਕਰਦਾ ਹੈ।

sunita

This news is Content Editor sunita