ਦੀਪਿਕਾ ਦੀ ਚੈਟ ਵਾਇਰਲ ਹੋਣ ''ਤੇ ਆਇਆ ਮੀਮਸ ਦਾ ਹੜ੍ਹ, ਕਿਸੇ ਨੇ ਕਿਹਾ ਨਸ਼ੇੜੀ ਤੇ ਕਿਸੇ ਨੇ ਦਿੱਤੀ ਇਹ ਸਲਾਹ

09/22/2020 1:33:43 PM

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਸ ਮਾਮਲੇ 'ਚ ਡਰੱਗ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਹਰ ਦਿਨ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਹੁਣ ਇਸ ਮਾਮਲੇ 'ਚ ਦੀਪਿਕਾ ਪਾਦੂਕੋਣ ਦਾ ਨਾਂ ਵੀ ਸਾਹਮਣੇ ਆ ਚੁੱਕਿਆ ਹੈ, ਜਿਸ ਦਾ ਖ਼ੁਲਾਸਾ ਉਨ੍ਹਾਂ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਨਾਲ ਹੋਈ ਡਰੱਗ ਚੈਟ 'ਚ ਹੋਇਆ ਹੈ। ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੀਪਿਕਾ ਪਾਦੂਕੋਣ ਨੂੰ ਕਾਫ਼ੀ ਟਰੋਲ ਕਰ ਰਹੇ ਹਨ ਅਤੇ ਉਸ ਨੂੰ ਨਸ਼ੇੜੀ ਦਸ ਰਹੇ ਹਨ।

ਕੁਝ ਇਸ ਤਰ੍ਹਾਂ ਸੀ D ਤੇ K ਦੀ ਚੈਟ :-

D' to K: ਕੀ ਤੁਹਾਡੇ ਕੋਲ ਮਾਲ ਹੈ?

K' reply: ਹੈ ਪਰ ਘਰ 'ਤੇ। ਮੈਂ ਬਾਂਦਰਾ ਵਿਚ ਹਾਂ।

K writes: ਜੇ ਤੁਸੀਂ ਚਾਹੁੰਦੇ ਹੋ, ਮੈਂ ਅਮਿਤ ਨੂੰ ਕਹਿੰਦੀ ਹਾਂ।

D writes: ਹਾਂ, ਕ੍ਰਿਪਾ ਕਰਕੇ।

K writes: ਅਮਿਤ ਕੋਲ ਹੈ, ਉਹ ਰੱਖਦਾ ਹੈ।

D writes: ਹੈਸ਼ ਹੈ ਨਾ?

D writes: ਭੰਗ ਨਹੀਂ।

K writes: ਕੋਕੋ ਕੋਲ ਤੁਸੀਂ ਕਦੋਂ ਆ ਰਹੇ ਹੋ?

D writes: 11 ਅਤੇ 12:30 ਦੇ ਵਿਚਕਾਰ।

ਡਰੱਗ ਚੈਟ ਦਾ ਖ਼ੁਲਾਸਾ ਹੋਣ ਤੋਂ ਬਾਅਦ ਦੀਪਿਕਾ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ ਹੈ ਅਤੇ ਟਵਿੱਟਰ 'ਤੇ #ਚਰਸੀ ਦੀਪਿਕਾ ਪਾਦੂਕੋਣ ਟਰੈਂਡ ਕਰਨ ਲੱਗਾ। ਇਸ ਦੌਰਾਨ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰਦੇ ਹੋਏ ਉਸ ਦਾ ਮਜ਼ਾਕ ਉਡਾਇਆ। ਨਾਲ ਹੀ ਉਸ ਦੀ ਫ਼ਿਲਮਾਂ  ਦੇ ਸੀਨ ਤੇ ਡਾਇਲਾਗ 'ਤੇ ਆਧਾਰਿਤ ਮੀਮਸ ਵੀ ਸਾਂਝੇ ਕੀਤੇ ਹਨ।

ਫ਼ਿਲਮ 'ਯੇ ਜਵਾਨੀ ਹੈ ਦੀਵਾਨੀ' ਦੇ ਗੀਤ ਤੋਂ ਦੀਪਕਾ ਦੀ ਤਸਵੀਰ ਸਾਂਝੀ ਕਰਕੇ ਯੂਜ਼ਰ ਨੇ ਦੱਸਿਆ, 'ਡਰੱਗ ਲੈਣ ਤੋਂ ਬਾਅਦ ਦੀਪਿਕਾ ਦਾ ਹਾਲ।'

ਫ਼ਿਲਮ 'ਕਭੀ ਖੁਸ਼ੀ ਕਭੀ ਗਮ' 'ਤੇ ਬਣਾਇਆ ਮੀਮਸ ਸਾਂਝਾ ਕਰਕੇ ਲਿਖਿਆ, 'ਰੀਆ ਚੱਕਰਵਰਤੀ ਜੇਲ 'ਚ ਦੀਪਿਕਾ ਤੇ ਸ਼ਰਧਾ ਕਪੂਰ ਦਾ ਇੰਤਜ਼ਾਰ ਕਰਦੇ ਹੋਏ।'

ਇਸ ਯੂਜ਼ਰ ਨੇ ਲਿਖਿਆ, 'ਹੁਣ ਅਸਲੀ ਮੁੱਦੇ ਦਾ ਪਤਾ ਲੱਗਾ ਕਿ ਜੇ. ਐੱਨ. ਯੂ. ਕਿਉਂ ਗਈ ਸੀ। ਉਥੇ ਉਸ ਨੇ 'ਮਾਲ' ਦੀ ਡਿਲੀਵਰੀ ਦੇਣੀ ਸੀ।'

ਇਸ ਯੂਜ਼ਰ ਨੇ ਫ਼ਿਲਮ 'ਬਾਜੀਰਾਵ ਮਸਤਾਨੀ' 'ਚ ਦੀਪਿਕਾ ਦੇ ਗੀਤ ਦੇ ਬੋਲ ਬਦਲ ਕੇ ਲਿਖਿਆ, 'ਮਸ਼ਹੂਰ ਮੇਰੇ ਡਰੱਗ ਦੀ ਕਹਾਣੀ ਹੋ ਗਈ।'

ਯੂਜ਼ਰ ਨੇ ਲਿਖਿਆ ਕਿ 'ਕੌਕਟੇਲ' ਫ਼ਿਲਮ 'ਚ ਦੀਪਿਕਾ ਐਕਟਿੰਗ ਨਹੀਂ ਕਰ ਰਹੀ ਸੀ।'

ਇਸ ਯੂਜ਼ਰ ਨੇ ਦੱਸਿਆ ਕਿ 'ਦਮ ਮਾਰੋ ਦਮ' ਦੀਪਿਕਾ ਲਈ ਸਿਰਫ਼ ਇਕ ਗੀਤ ਹੀ ਨਹੀਂ ਹੈ।'

ਇਸ ਯੂਜ਼ਰ ਨੇ ਲਿਖਿਆ, 'ਦੀਪਿਕਾ ਤੁਹਾਨੂੰ ਜੇ. ਐੱਨ. ਯੂ. ਦੀ ਬਜਾਏ ਨਸ਼ਾ ਮੁਕਤੀ ਕੇਂਦਰ 'ਚ ਜਾਣਾ ਚਾਹੀਦਾ ਸੀ।'

 

sunita

This news is Content Editor sunita