ਇਸ ਸੀਰੀਅਲ ਨਾਲ ਛੋਟੇ ਪਰਦੇ ''ਤੇ ਡੈਬਿਊ ਕਰੇਗੀ ਅਦਾਕਾਰਾ ਅੰਮ੍ਰਿਤਾ ਰਾਓ

02/29/2016 9:44:39 AM

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਦੀਪਤੀ ਨਵਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਉਣ ਵਾਲਾ ਟੈਲੀਵਿਜ਼ਨ ਸ਼ੋਅ ''ਮੇਰੀ ਆਵਾਜ਼ ਹੀ ਪਹਿਚਾਨ ਹੈ'' ਬਾਲੀਵੁੱਡ ਦੀ ਮਸ਼ਹੂਰ ਅਤੇ ਮਹਾਨ ਗਾਇਕਾਂ ਭੈਣਾਂ ਲਤਾ ਮੰਗੇਸ਼ਕਰ ਤੇ ਆਸ਼ਾ ਭੌਂਸਲੇ ਦਰਮਿਆਨ ਮੁਕਾਬਲੇ ਬਾਰੇ ਨਹੀਂ ਹੈ। ਜਾਣਕਾਰੀ ਅਨੁਸਾਰ ਇਹ ਸ਼ੋਅ 2 ਭੈਣਾਂ ਬਾਰੇ ਹੈ ਅਤੇ ਉਨ੍ਹਾਂ ਦੇ ਕੌੜੇ ਤੇ ਮਧੁਰ ਸੰਬੰਧ ਮੁਕਾਬਲੇਬਾਜ਼ੀ ''ਚ ਬਦਲ ਜਾਂਦੇ ਹਨ। ਟੀ. ਵੀ. ਸ਼ੋਅ ਉਨ੍ਹਾਂ 2 ਗਾਇਕ ਭੈਣਾਂ ''ਕਲਿਆਣੀ'' ਅਤੇ ''ਕੇਤਕੀ'' ਦੇ ਆਲੇ-ਦੁਆਲੇ ਘੁੰਮਦਾ ਹੈ, ਜਿਨ੍ਹਾਂ ਲਈ ਸੰਗੀਤ ਹੀ ਦੁਨੀਆ ਹੈ। ਇਨ੍ਹਾਂ ਦੋਵਾਂ ''ਚ ਅਥਾਹ ਪ੍ਰੇਮ ਸੀ ਪਰ ਅਣਬਣ ਕਾਰਨ ਇਕ-ਦੂਜੇ ਤੋਂ ਇੰਨੀਆਂ ਦੂਰ ਹੋ ਗਈਆਂ ਕਿ ਉਸ ਨੂੰ ਖਤਮ ਕਰਨਾ ਮੁਸ਼ਕਿਲ ਹੋ ਗਿਆ। 
ਜ਼ਿਕਰਯੋਗ ਹੈ ਕਿ ਜਿਥੇ ਇਕ ਪਾਸੇ ਦੀਪਤੀ ਨਵਲ ਅਤੇ ਜ਼ਰੀਨਾ ਵਹਾਬ ਨੇ ਪੁਰਾਣੀ ਪੀੜ੍ਹੀ ਦੇ ਗਾਇਕਾਂ ਦੀ ਭੂਮਿਕਾ ਨਿਭਾਉਣ ਲਈ ਹਸਤਾਖਰ ਕੀਤੇ ਹਨ। ਉੱਥੇ ਦੂਜੇ ਪਾਸੇ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਅਤੇ ਅਦਿਤੀ ਵਾਸੂਦੇਵ ਨਵੀਂ ਪੀੜ੍ਹੀ ਦੀ ਭੂਮਿਕਾ ਨਿਭਾਅ ਰਹੀਆਂ ਹਨ। ਇਸ ਸੀਰੀਅਲ ਨਾਲ ਹੀ ਉਹ ਛੋਟੇ ਪਰਦੇ ''ਤੇ ਡੈਬਿਊ ਕਰਨ ਜਾ ਰਹੀਆਂ ਹਨ। ਇਹ ਸ਼ੋਅ 7 ਮਾਰਚ ਤੋਂ ਟੀ.ਵੀ. ''ਤੇ ਪ੍ਰਸਾਰਿਤ ਹੋਵੇਗਾ।