''ਘਮੰਡੀ ਤੇ ਬੇਵਕੂਫ ਔਰਤ'' ਆਖਣ ਵਾਲੇ ਲੋਕਾਂ ਨੂੰ ਕਿਆਰਾ ਦਾ ਮੂੰਹ ਤੋੜ ਜਵਾਬ

08/24/2021 3:34:32 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕਿਆਰ ਅਡਵਾਣੀ ਦੇ ਸਿਤਾਰੇ ਦਿਨੋਂ ਦਿਨ ਬੁਲੰਦੀਆਂ 'ਤੇ ਜਾ ਰਹੇ ਹਨ। ਕਿਆਰਾ ਨੇ ਪਿਛਲੇ ਕੁਝ ਸਮੇਂ 'ਚ ਬੈਕ-ਟੂ-ਬੈਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਹਾਲ ਹੀ 'ਚ ਕਿਆਰਾ ਦੀ ਫ਼ਿਲਮ 'ਸ਼ੇਰਸ਼ਾਹ' ਰਿਲੀਜ਼ ਹੋਈ ਹੈ, ਜਿਸ ਦਾ ਕਾਫ਼ੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਹੁਣ ਜਲਦ ਹੀ ਕਿਆਰਾ, ਅਰਬਾਜ਼ ਖ਼ਾਨ ਦੇ ਸ਼ੋਅ 'ਪਿਚ ਬਾਏ ਅਰਬਾਜ਼ ਖਾਨ' 'ਚ ਨਜ਼ਰ ਆਉਣ ਵਾਲੀ ਹੈ। ਫੁੱਲ ਐਪੀਸੋਡ ਟੈਲੀਕਾਸਟ ਹੋਣ ਤੋਂ ਪਹਿਲਾਂ ਅਰਬਾਜ਼ ਖ਼ਾਨ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਸ ਦਾ ਇਕ ਪ੍ਰੋਮੋ ਰਿਲੀਜ਼ ਕੀਤਾ ਹੈ, ਜਿਸ 'ਚ ਅਦਾਕਾਰਾ ਟਰੋਲਰਜ਼ ਨੂੰ ਜਵਾਬ ਦਿੰਦੇ ਨਜ਼ਰ ਆ ਰਹੀ ਹੈ। ਦੂਜੇ ਪਾਸੇ ਇਸ ਵੀਡੀਓ ਨੇ ਆਪਣੇ ਉਪਰ ਲੱਗਣ ਵਾਲੇ ਘਮੰਡੀ ਦੇ ਟੈਗ 'ਤੇ ਚੁੱਪੀ ਤੋੜੀ ਹੈ।

 
 
 
 
 
 
 
 
 
 
 
 
 
 
 
 

A post shared by Arbaaz Khan (@arbaazkhanofficial)

ਵੀਡੀਓ 'ਚ ਕਿਆਰਾ ਕਹਿੰਦੀ ਹੈ ''ਲੋਕ ਮੈਨੂੰ ਕਹਿੰਦੇ ਹਨ ਇਹ ਘਮੰਡੀ ਹੈ ਕਿਉਂਕਿ ਇਸ ਨੇ ਫ਼ਿਲਮ ਨਹੀਂ ਕੀਤੀ।'' ਅਦਾਕਾਰਾ ਕਹਿੰਦੀ ਹੈ ਅਜਿਹਾ ਨਹੀਂ ਹੈ ਇਸ ਦੇ ਪਿੱਛੇ ਕੁਝ ਵਜ੍ਹਾ ਤਾਂ ਹੋਵੇਗੀ ਨਾ। ਇਸ ਤੋਂ ਬਾਅਦ ਅਰਬਾਜ਼ ਖ਼ਾਨ ਉਨ੍ਹਾਂ ਨੂੰ ਇਕ ਟਰੋਲਰ ਦਾ ਕੁਮੈਂਟ ਪੜ੍ਹ ਕੇ ਸੁਣਾਉਂਦੇ ਹਨ, ਕਿਉਂ ਅਕਸ਼ੈ ਕੁਮਾਰ ਨਾਲ ਆਪਣੀ ਐਸੀ ਦੀ ਤੈਸੀ ਕਰਵਾ ਰਹੀ ਹੋ ਬੇਵਕੂਫ ਔਰਤ। ਇਸ 'ਤੇ ਕਿਆਰਾ ਕਹਿੰਦੀ ਹੈ ਮੇਰੇ ਖ਼ਿਆਲ ਨਾਲ ਸਾਨੂੰ ਕੁਮੈਂਟਸ ਪੜ੍ਹਦੇ ਹੋਏ ਇਹ ਪਤਾ ਹੋਣਾ ਚਾਹੀਦਾ ਹੈ ਕੀ ਅਸੀਂ ਕਿੱਥੇ ਲਾਈਨ ਡਰਾਅ ਕਰਨੀ ਹੈ।

ਦੱਸਣਯੋਗ ਹੈ ਕਿ ਕਿਆਰਾ ਨੇ ਅਕਸ਼ੈ ਕੁਮਾਰ ਨਾਲ 'ਗੁੱਡ ਨਿਊਜ਼', 'ਲਕਛਮੀ 2' ਫ਼ਿਲਮਾਂ 'ਚ ਕੰਮ ਕੀਤਾ ਹੈ। ਕਿਆਰਾ ਦੀਆਂ ਅਪਕਮਿੰਗ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਕਾਰਤਿਕ ਆਰੀਅਨ ਨਾਲ 'ਭੂਲ ਭੂਲੇਯਾ 2', ਵਰੁਣ ਧਵਨ ਨਾਲ 'ਜੁਗ ਜੁਗ ਜਿਓ' ਤੇ 'ਮਿਸਟਰ ਲੇਲੇ' 'ਚ ਨਜ਼ਰ ਆਉਣ ਵਾਲੀ ਹੈ।


sunita

Content Editor

Related News