‘ਐਨੀਮਲ’ ਫ਼ਿਲਮ ’ਚ ਤ੍ਰਿਪਤੀ ਦੇ ਇੰਟੀਮੇਟ ਸੀਨਜ਼ ਦੇਖ ਕੇ ਮਾਪੇ ਹੈਰਾਨ, ਅਦਾਕਾਰਾ ਨੂੰ ਆਖ ਦਿੱਤੀ ਇਹ ਗੱਲ

12/10/2023 5:55:15 PM

ਮੁੰਬਈ (ਬਿਊਰੋ)– ਇਸ ਸਮੇਂ ਹਰ ਪਾਸੇ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ‘ਐਨੀਮਲ’ ਨੂੰ ਲੈ ਕੇ ਚਰਚਾ ਹੈ। ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਫ਼ਿਲਮ ’ਚ ਬੌਬੀ ਦਿਓਲ, ਰਣਬੀਰ ਕਪੂਰ ਨੂੰ ਖਾ ਗਏ ਹਨ, ਉਥੇ ਤ੍ਰਿਪਤੀ ਡਿਮਰੀ ਬਾਰੇ ਵੀ ਅਜਿਹਾ ਹੀ ਕਿਹਾ ਜਾ ਰਿਹਾ ਹੈ। ਫ਼ਿਲਮ ’ਚ ਤ੍ਰਿਪਤੀ ਡਿਮਰੀ ਮੁੱਖ ਅਦਾਕਾਰਾ ਰਸ਼ਮਿਕਾ ਮੰਦਾਨਾ ’ਤੇ ਭਾਰੀ ਪੈ ਗਈ ਹੈ। ਹਾਲਾਂਕਿ ਉਸ ਦੇ ਇੰਟੀਮੇਟ ਸੀਨਜ਼ ਨੇ ਕਾਫ਼ੀ ਸੁਰਖ਼ੀਆਂ ਬਟੋਰੀਆਂ ਹਨ। ਕਈ ਲੋਕਾਂ ਨੇ ਅਦਾਕਾਰਾ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਤੇ ਨਿੰਦਿਆ ਕੀਤੀ। ਕੁਝ ਸਮਾਂ ਪਹਿਲਾਂ ਤ੍ਰਿਪਤੀ ਡਿਮਰੀ ਨੇ ਆਲੋਚਨਾਵਾਂ ’ਤੇ ਪ੍ਰਤੀਕਿਰਿਆ ਦਿੱਤੀ ਸੀ। ਹੁਣ ਉਸ ਨੇ ‘ਐਨੀਮਲ’ ’ਚ ਆਪਣੇ ਇੰਟੀਮੇਟ ਸੀਨਜ਼ ’ਤੇ ਆਪਣੇ ਮਾਤਾ-ਪਿਤਾ ਦੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ‘ਐਨੀਮਲ’ ਤੋਂ ਬਾਅਦ ਤ੍ਰਿਪਤੀ ਡਿਮਰੀ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧੀ ਹੈ। ਇੰਸਟਾਗ੍ਰਾਮ ’ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 3 ਮਿਲੀਅਨ ਤੋਂ ਪਾਰ ਹੋ ਗਈ ਹੈ। ਇੰਨਾ ਹੀ ਨਹੀਂ, ਅਦਾਕਾਰਾ ਨੂੰ ਨੈਸ਼ਨਲ ਕ੍ਰਸ਼ ਵੀ ਦੱਸਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗੁਟਖਾ ਇਸ਼ਤਿਹਾਰ ਮਾਮਲੇ ’ਚ ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ

ਮੰਮੀ ਤੇ ਡੈਡੀ ਨੇ ਕਿਹਾ, ‘‘ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ, ਪਰ...’
ਤ੍ਰਿਪਤੀ ਡਿਮਰੀ ਨੇ ‘ਬਾਲੀਵੁੱਡ ਹੰਗਾਮਾ’ ਨੂੰ ਦਿੱਤੇ ਇੰਟਰਵਿਊ ’ਚ ਦੱਸਿਆ ਕਿ ‘ਐਨੀਮਲ’ ’ਚ ਉਸ ਦੇ ਇੰਟੀਮੇਟ ਸੀਨਜ਼ ਨੂੰ ਦੇਖ ਕੇ ਉਸ ਦੇ ਮਾਤਾ-ਪਿਤਾ ਹੈਰਾਨ ਰਹਿ ਗਏ ਸਨ। ਤ੍ਰਿਪਤੀ ਡਿਮਰੀ ਨੇ ਕਿਹਾ, ‘‘ਮੇਰੇ ਮਾਤਾ-ਪਿਤਾ ਥੋੜ੍ਹੇ ਹੈਰਾਨ ਸਨ। ਉਨ੍ਹਾਂ ਕਿਹਾ ਕਿ ਅਸੀਂ ਫ਼ਿਲਮਾਂ ’ਚ ਅਜਿਹਾ ਕੁਝ ਨਹੀਂ ਦੇਖਿਆ ਤੇ ਤੁਸੀਂ ਅਜਿਹਾ ਕੀਤਾ ਹੈ। ਉਨ੍ਹਾਂ ਨੂੰ ਉਸ ਸੀਨ ਤੋਂ ਉੱਭਰਨ ’ਚ ਸਮਾਂ ਲੱਗਾ। ਭਾਵੇਂ ਉਹ ਮੇਰੇ ਲਈ ਬਹੁਤ ਪਿਆਰਾ ਸੀ। ਉਨ੍ਹਾਂ ਕਿਹਾ ਕਿ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਪਰ ਠੀਕ ਹੈ ਕੋਈ ਗੱਲ ਨਹੀਂ। ਮਾਪੇ ਹੋਣ ਦੇ ਨਾਤੇ ਅਸੀਂ ਯਕੀਨੀ ਤੌਰ ’ਤੇ ਇਸ ਤਰ੍ਹਾਂ ਮਹਿਸੂਸ ਕਰਾਂਗੇ।’’

ਤ੍ਰਿਪਤੀ ਨੇ ਅੱਗੇ ਕਿਹਾ, ‘‘ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕੁਝ ਗਲਤ ਨਹੀਂ ਕਰ ਰਹੀ ਹਾਂ। ਇਹ ਮੇਰਾ ਕੰਮ ਹੈ ਤੇ ਜਿੰਨਾ ਚਿਰ ਮੈਂ ਆਰਾਮਦਾਇਕ ਤੇ ਸੁਰੱਖਿਅਤ ਹਾਂ, ਮੈਨੂੰ ਇਸ ’ਚ ਕੋਈ ਸਮੱਸਿਆ ਨਹੀਂ ਦਿਖਾਈ ਦਿੰਦੀ। ਮੈਂ ਇਕ ਅਦਾਕਾਰਾ ਹਾਂ ਤੇ ਮੈਨੂੰ ਆਪਣੇ ਕਿਰਦਾਰ ਪ੍ਰਤੀ 100 ਫ਼ੀਸਦੀ ਈਮਾਨਦਾਰ ਹੋਣਾ ਚਾਹੀਦਾ ਹੈ ਤੇ ਮੈਂ ਵੀ ਅਜਿਹਾ ਹੀ ਕੀਤਾ ਹੈ।’’

5 ਲੋਕਾਂ ਦੀ ਮੌਜੂਦਗੀ ’ਚ ਇੰਟੀਮੇਟ ਸੀਨਜ਼ ਸ਼ੂਟ ਕੀਤੇ ਗਏ
ਇਸ ਤੋਂ ਪਹਿਲਾਂ ਤ੍ਰਿਪਤੀ ਡਿਮਰੀ ਨੇ ਦੱਸਿਆ ਸੀ ਕਿ ਇੰਟੀਮੇਟ ਸੀਨਜ਼ ਦੀ ਸ਼ੂਟਿੰਗ ਦੌਰਾਨ ਸੈੱਟ ’ਤੇ ਸਿਰਫ਼ ਪੰਜ ਲੋਕਾਂ ਨੂੰ ਹੀ ਆਉਣ ਦਿੱਤਾ ਗਿਆ ਸੀ। ਸ਼ੂਟਿੰਗ ਦੌਰਾਨ ਰਣਬੀਰ ਤ੍ਰਿਪਤੀ ਨੂੰ ਵਾਰ-ਵਾਰ ਚੈੱਕ ਕਰ ਰਹੇ ਸਨ ਕਿ ਉਹ ਬੇਚੈਨ ਤਾਂ ਨਹੀਂ।

‘ਐਨੀਮਲ’ ਦੀ ਕਲੈਕਸ਼ਨ
‘ਐਨੀਮਲ’ ਦੀ ਗੱਲ ਕਰੀਏ ਤਾਂ 1 ਦਸੰਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਦੇਸ਼ ਭਰ ’ਚ 9 ਦਿਨਾਂ ’ਚ 399.53 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦੁਨੀਆ ਭਰ ’ਚ ਇਸ ਨੇ 660.89 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਰਣਬੀਰ, ਤ੍ਰਿਪਤੀ ਡਿਮਰੀ ਤੇ ਰਸ਼ਮਿਕਾ ਮੰਦਾਨਾ ਤੋਂ ਇਲਾਵਾ ਫ਼ਿਲਮ ’ਚ ਅਨਿਲ ਕਪੂਰ ਤੇ ਬੌਬੀ ਦਿਓਲ ਵੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh