ਦੁਖ਼ਦਾਇਕ ਖ਼ਬਰ : ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਸਨੇਹਲਤਾ ਦਾ ਹੋਇਆ ਦਿਹਾਂਤ

07/11/2021 5:01:08 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਸਨੇਹਲਤਾ ਪਾਂਡੇ ਦੇ ਦਿਹਾਂਤ ਦੀ ਖ਼ਬਰ ਆ ਰਹੀ ਹੈ। ਇਸ ਖ਼ਬਰ ਦੇ ਆਉਂਦੇ ਹੀ ਬਾਲੀਵੁੱਡ ’ਚ ਇਕ ਵਾਰ ਫਿਰ ਸੋਗ ਦੀ ਲਹਿਰ ਦੌੜ ਪਈ ਹੈ। ਚੰਕੀ ਪਾਂਡੇ ਦੀ ਮਾਤਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਕਰੀਬੀ ਲੋਕ ਅਤੇ ਬਾਲੀਵੁੱਡ ਅਦਾਕਾਰ ਬਾਂਦਰਾ ’ਚ ਸਥਿਤ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।

PunjabKesari

ਸਨੇਹਲਤਾ ਪਾਂਡੇ ਦੇ ਦਿਹਾਂਤ ਦਾ ਕਾਰਨ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ ਹੈ। ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ’ਚ ਅਨਨਿਆ ਪਾਂਡੇ ਸਮੇਤ ਕਈ ਲੋਕ ਦੁੱਖ ਪ੍ਰਗਟਾਉਂਦੇ ਨਜ਼ਰ ਆ ਰਹੇ ਹਨ।


ਚੰਕੀ ਪਾਂਡੇ ਦੀ ਮਾਤਾ ਸਨੇਹਲਤਾ ਪਾਂਡੇ ਦੇ ਦਿਹਾਂਤ ਦੀ ਖ਼ਬਰ ’ਤੇ ਫੈਨਜ਼ ਵੀ ਕਾਫੀ ਦੁਖੀ ਹੋਏ ਹਨ। ਅਦਾਕਾਰ ਦੇ ਘਰ ’ਚ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ, ਭਾਵਨਾ ਪਾਂਡੇ, ਸਮੀਰ ਸੋਨੀ, ਨੀਲਮ ਜਿਹੇ ਬਾਲੀਵੁੱਡ ਸਿਤਾਰੇ ਨਜ਼ਰ ਆਏ ਹਨ।


Aarti dhillon

Content Editor

Related News